21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਫਿਰੌਤੀ ਦੀ ਮੰਗ ਨੂੰ ਲੈ ਕੇ ਭਾਪਾ ਮੋਹਣ ਸਿੰਘ ਬਜਾਜ ਦੀ ਦੁਕਾਨ 'ਤੇ ਚੱਲੀਆਂ ਗੋਲੀਆਂ

Ad Position 21
No active advertisement
ਅਜੀਤ ਡੈਸਕ 03-02-2026
ਫਤਿਆਬਾਦ, 2 ਫਰਵਰੀ (ਹਰਵਿੰਦਰ ਸਿੰਘ ਧੂੰਦਾ)-ਸਬ ਡਵੀਜ਼ਨ ਖਡੂਰ ਸਾਹਿਬ ਵਿੱਚ ਆਏ ਦਿਨ ਦੁਕਾਨਦਾਰਾਂ ਨੂੰ ਗੈਂਗਸਟਰ ਵਲੋਂ ਲਗਾਤਾਰ ਆ ਰਹੀਆਂ ਫਿਰੌਤੀ ਦੀਆਂ ਧਮਕੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਦੇ ਚੱਲਦਿਆਂ ਸੋਮਵਾਰ ਦੇਰ ਸ਼ਾਮ ਕਸਬਾ ਫਤਿਆਬਾਦ ਵਿਖੇ ਫਿਰੌਤੀ ਦੀ ਮੰਗ ਨਾ ਪੂਰੀ ਕਰਨ ਦੀ ਸੂਰਤ ਵਿਚ ਗੈਂਗਸਟਰਾਂ ਵਲੋਂ ਕਪੜਾ ਵਪਾਰੀ ਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ | ਇਸ ਸੰਬੰਧੀ ਪੀੜਤ ਕੱਪੜਾ ਕਾਰੋਬਾਰੀ ਮੋਹਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਫਤਿਆਬਾਦ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਅਣਪਛਾਤੇ ਵਿਅਕਤੀ ਵਲੋਂ ਫ਼ੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ | ਪੈਸੇ ਨਾ ਦੇਣ ਦੀ ਸੂਰਤ ਵਿਚ ਉਕਤ ਅਗਿਆਤ ਵਿਅਕਤੀ ਵਲੋਂ ਜਾਨੀ ਨੁਕਸਾਨ ਕਰਨ ਲਈ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਦੇ ਚੱਲਦਿਆਂ ਸੋਮਵਾਰ ਨੂੰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਸਾਡੀ ਦੁਕਾਨ ਤੇ ਮਾਰ ਦੇਣ ਦੀ ਨੀਯਤ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਭਾਵੇਂ ਇਸ ਗੋਲੀਬਾਰੀ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਾਡਾ ਪੂਰਾ ਪਰਿਵਾਰ ਦਹਿਸ਼ਤ ਦੇ ਮਾਹੌਲ ਵਿਚ ਹੈ | ਮੌਕੇ 'ਤੇ ਪਹੁੰਚੇ ਚੌਕੀ ਇੰਚਾਰਜ ਲਖਬੀਰ ਸਿੰਘ ਨੇ ਆਖਿਆ ਕਿ ਦੁਕਾਨ ਤੇ ਗੋਲੀਆਂ ਚੱਲਣ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ | ਮੌਕੇ 'ਤੇ ਪੀੜਤ ਦੇ ਬਿਆਨ ਦਰਜ ਕਰਨ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਪਤਾ ਲੱਗਾ ਕਿ ਕਿਸੇ ਉਚ ਅਧਿਕਾਰੀ ਵਲੋਂ ਮੌਕਾ ਵੇਖਣ ਲਈ ਆਉਣ ਦੀ ਖਬਰ ਮਿਲੀ ਹੈ | ਖਬਰ ਲਿਖਣ ਤੱਕ ਕੋਈ ਨਹੀ ਪਹੁੰਚਿਆ ਸੀ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਆਗੂਆਂ 'ਚ ਖੁਸ਼ੀ ਦੀ ਲਹਿਰ- ਸ਼ੇਖ <br/> ਅਗਲੀ ਖ਼ਬਰ ਸਿਮਰਨਪ੍ਰੀਤ ਨੇ ਕੌਮੀ ਫੁੱਟਬਾਲ ਟੂਰਨਾਮੈਂਟ 'ਚ ਸੇਂਟ ਸੋਲਜਰ ਗਰੁੱਪ ਦਾ ਨਾਂਅ ਚਮਕਾਇਆ
Ad Position 24