24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੰਜੀਵਨੀ ਸ਼ਰਣਮ 'ਚ ਹਨੂੰਮਾਨ ਜੈਮਿੰਗ ਸਰਕਲ ਸਮਾਗਮ

Ad Position 21
No active advertisement
ਅਜੀਤ ਡੈਸਕ 03-02-2026
ਹੁਸ਼ਿਆਰਪੁਰ, 2 ਫਰਵਰੀ (ਬਲਜਿੰਦਰਪਾਲ ਸਿੰਘ)-ਸੰਜੀਵਨੀ ਸ਼ਰਣਮ ਵਿਖੇ ਲੋਟਸ ਹਾਲ 'ਚ ਹਨੂੰਮਾਨ ਜੈਮਿੰਗ ਸਰਕਲ ਸਮਾਗਮ ਕਰਵਾਇਆ ਗਿਆ | ਸੰਜੀਵਨੀ ਸ਼ਰਣਮ ਦੀ ਡਾਇਰੈਕਟਰ ਤੇ ਪ੍ਰਮੁੱਖ ਅਧਿਆਤਮਿਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ 'ਚ ਹੋਏ ਇਸ ਸੰਗੀਤਮਈ ਸਮਾਗਮ 'ਚ ਅੰਮਿ੍ਤਮ ਭਗਤੀ ਰਸ ਮਿਉਂਜ਼ਕਲ ਬੈਂਡ ਗਰੁੱਪ ਵਲੋਂ ਸਮਾਗਮ ਦੀ ਸ਼ੁਰੂਆਤ ਰਾਮ ਧੂਨ ਨਾਲ ਕਰਦੇ ਹੋਏ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ | ਇਸਦੇ ਨਾਲ ਹੀ ਰਾਮਚਰਿੱਤ ਮਾਨਸ ਦੇ ਭਜਨ ਵੀ ਗਾਏ ਗਏ | ਇਸ ਮੌਕੇ ਸੰਬੋਧਨ ਕਰਦੇ ਹੋਏ ਮੈਡਮ ਸੰਗੀਤਾ ਮਿੱਤਲ ਨੇ ਕਿਹਾ ਕਿ ਹਰੇਕ ਨਵੇਂ ਮਹੀਨੇ ਦੀ ਸ਼ੁਰੂਆਤ ਪ੍ਰਮਾਤਮਾ ਦੀ ਸ਼ਕਤੀ ਨੂੰ ਯਾਦ ਕਰਕੇ ਕਰਨੀ ਚਾਹੀਦੀ ਹੈ, ਜਿਸ ਨਾਲ ਸਾਨੂੰ ਮਾਨਸਿਕ ਬਲ ਪ੍ਰਦਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਹਰੇਕ ਘਰ 'ਚ ਸਵੇਰੇ ਸ਼ਾਮ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਭਜਨਾਂ ਦਾ ਗੁਣਗਾਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਨੂੰਮਾਨ ਸ੍ਰੀ ਰਾਮ ਦੇ ਭਗਤ ਹਨ ਅਤੇ ਉਨ੍ਹਾਂ ਨੂੰ ਸਮਝਣ ਤੋਂ ਭਗਵਾਨ ਰਾਮ ਜੀ ਨੂੰ ਸਮਝਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੀਰਤਨ ਜੈਮਿੰਗ ਦਾ ਚਲਨ ਵਿਦੇਸ਼ਾਂ 'ਚ ਖੂਬ ਮਸ਼ਹੂਰ ਹੋ ਰਿਹਾ ਹੈ, ਜਿਸਦੇ ਚੱਲਦਿਆਂ ਸੰਜੀਵਨੀ ਸ਼ਰਣਮ 'ਚ ਵੀ ਇਹ ਸਮਾਗਮ ਕਰਵਾਇਆ ਗਿਆ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੈਡਮ ਸਰਿਤਾ ਗੁਲਾਟੀ ਨੇ ਕਿਹਾ ਕਿ ਸੋਨਾਲੀਕਾ ਪਰਿਵਾਰ ਵਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਅਧਿਆਤਮਿਕ ਕੰਮਾਂ ਦੀ ਜਿੰਨੀ ਪ੍ਰਸ਼ਸਾ ਕੀਤੀ ਜਾਵੇ ਉਹ ਘੱਟ ਹੈ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਮੀਨਾਕਸ਼ੀ ਮੈਨਨ ਵਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਸੈਣੀ ਬਾਰ ਪਬਲਿਕ ਸਕੂਲ ਬੁੱਲ੍ਹੋਵਾਲ 'ਚ ਨਵੇਂ ਬਣੇ ਕਮਰੇ ਦਾ ਹੋਇਆ ਉਦਘਾਟਨ ਅਗਲੀ ਖ਼ਬਰ ਭਾਜਪਾ ਨੂੰ ਝਟਕਾ ਵਿਸ਼ਾਲ ਸ਼ਰਮਾ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ
Ad Position 24