ਚਰਨਜੀਤ ਕੌਰ ਗਿੱਲ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਣੇ
ਕੋਟਫ਼ਤੂਹੀ, 23 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਪੋਰਟਸ ਪਰਸਨ ਆਫ਼ ਆਊਟਸਟੇਂਡਿੰਗ ਮੈਰਿਟ ਕੈਟਾਗਰੀ ’ਚ ਫੁੱਟਬਾਲ ਖਿਡਾਰਨ ਚਰਨਜੀਤ ਕੌਰ ਗਿੱਲ ਨੈਸ਼ਨਲ ਗੋਲ਼ਡ ਮੈਡਲਿਸਟ ਪਿੰਡ ਖੜੌਦੀ ਨੂੰ ਪੀ. ਐਫ.
ਕੋਟਫ਼ਤੂਹੀ, 23 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਪੋਰਟਸ ਪਰਸਨ ਆਫ਼ ਆਊਟਸਟੇਂਡਿੰਗ ਮੈਰਿਟ ਕੈਟਾਗਰੀ ’ਚ ਫੁੱਟਬਾਲ ਖਿਡਾਰਨ ਚਰਨਜੀਤ ਕੌਰ ਗਿੱਲ ਨੈਸ਼ਨਲ ਗੋਲ਼ਡ ਮੈਡਲਿਸਟ ਪਿੰਡ ਖੜੌਦੀ ਨੂੰ ਪੀ. ਐਫ. ਏ. ਦੀ ਮੀਤ ਪ੍ਰਧਾਨ ਵਜੋਂ ਨਿਯੁਕਤ ਹੋਣ ਤੇ ਸਾਰੇ ਜ਼ਿਲ੍ਹੇ ਦੇ ਫੁੱਟਬਾਲ ਪ੍ਰੇਮੀਆਂ, ਖਿਡਾਰੀਆਂ ਤੇ ਜ਼ਿਲ੍ਹੇ ਦੇ ਫੁੱਟਬਾਲ ਕਲੱਬਾਂ ਦੇ ਅਹੁਦੇਦਾਰਾਂ ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨਿਯੁਕਤੀ ਪੱਤਰ ਦਿੰਦਿਆਂ ਰਿਟਰਨਿੰਗ ਅਫ਼ਸਰ ਸਾਬਕਾ ਏ ਡੀ. ਸੀ. ਅਵਤਾਰ ਸਿੰਘ ਭੁੱਲਰ, ਜੇ. ਸੀ. ਟੀ. ਦੇ ਮਾਲਕ ਸਮੀਰ ਥਾਪਰ ਤੇ ਟਿੱਕਾ ਸਤਰੂਜੀਤ ਸਿੰਘ ਕਪੂਰਥਲਾ ਨੇ ਆਪਣੇ ਸੰਬੋਧਨ ਵਿਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਇਸ ਗੱਲ ਤੋਂ ਸਰਾਹਨਾ ਕੀਤੀ ਕਿ ਫੁੱਟਬਾਲ ਖਿਡਾਰਨਾਂ ਨੂੰ ਕਮੇਟੀ ਵਿਚ ਲੈ ਕੇ ਆਉਣ ਨਾਲ ਸਾਡੀਆਂ ਬੱਚੀਆਂ ਵਿਚ ਖੇਡਣ ਦੀ ਹੋਰ ਇੱਛਾ ਸ਼ਕਤੀ ਪੈਦਾ ਹੋਵੇਗੀ ਕਿ ਅਸੀਂ ਵੀ ਇਸ ਮੁਕਾਮ ਤੱਕ ਪਹੁੰਚਣਾ ਹੈ। ਜ਼ਿਕਰਯੋਗ ਹੈ ਚਰਨਜੀਤ ਕੌਰ ਗਿੱਲ ਉੱਘੇ ਫੁੱਟਬਾਲ ਖੇਡ ਪ੍ਰਮੋਟਰ ਜਥੇ. ਇਕਬਾਲ ਸਿੰਘ ਖੇੜਾ ਦੀ ਭੈਣ ਆ ਇਸ ਨਿਯੁਕਤੀ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਹਰਪ੍ਰੀਤ ਸਿੰਘ ਬੈਂਸ ਮਾਹਿਲਪੁਰ, ਨਿਰਮਲ ਸਿੰਘ ਭੀਲੋਵਾਲ, ਲਖਵੀਰ ਸਿੰਘ ਡਾਨਸੀਵਾਲ, ਡੀ. ਐੱਸ. ਓ. ਝਲਮਣ ਸਿੰਘ (ਸੇਵਾ ਮੁਕਤ), ਕੋਚ ਬੰਧਨ ਸਿੰਘ, ਪ੍ਰਿੰਸੀਪਲ ਜਗਮੋਹਨ ਸਿੰਘ ਡਾਂਡੀਆਂ, ਜਸਵੀਰ ਸਿੰਘ ਭੱਟੀ, ਪਿ੍ਰੰਸੀਪਲ ਸੁਖਇੰਦਰ ਸਿੰਘ ਬੱਡੋਂ, ਸੰਜੀਵ ਕੁਮਾਰ ਪਚ ਨੰਗਲ, ਸਰਵਿੰਦਰ ਸਿੰਘ ਠੀਂਡਾ, ਕੁਲਵੰਤ ਸਿੰਘ ਗਿੱਲ ਆਦਿ ਨੇ ਵਧਾਈ ਦਿੱਤੀ।