ਇੰਜ: ਜੋਸ਼ੀ ਨੇ ਰਿਹਾਣਾ ਜੱਟਾਂ ’ਚ ਸਹਾਇਕ ਕਾਰਜਕਾਰੀ ਇੰਜੀਨੀਅਰ ਦਾ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ)-ਇੰਜ: ਵਿਕਰਾਂਤ ਜੋਸ਼ੀ ਨੇ ਸਬ ਡਵੀਜ਼ਨ ਪਾਵਰਕਾਮ ਰਿਹਾਣਾ ਜੱਟਾਂ ਵਿਖੇ ਬਤੌਰ ਸਹਾਇਕ ਕਾਰਜਕਾਰੀ ਇੰਜੀਨੀਅਰ ਦਾ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਬਤੌਰ ਸਹਾਇਕ ਇੰਜੀਨੀਅਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ।
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ)-ਇੰਜ: ਵਿਕਰਾਂਤ ਜੋਸ਼ੀ ਨੇ ਸਬ ਡਵੀਜ਼ਨ ਪਾਵਰਕਾਮ ਰਿਹਾਣਾ ਜੱਟਾਂ ਵਿਖੇ ਬਤੌਰ ਸਹਾਇਕ ਕਾਰਜਕਾਰੀ ਇੰਜੀਨੀਅਰ ਦਾ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਬਤੌਰ ਸਹਾਇਕ ਇੰਜੀਨੀਅਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ। ਅਹੁਦਾ ਸੰਭਾਲਣ ਉਪਰੰਤ ਇੰਜ: ਜੋਸ਼ੀ ਨੇ ਕਿਹਾ ਕਿ ਉਹ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਹਮੇਸ਼ਾਂ ਤੱਤਪਰ ਰਹਿਣਗੇ। ਇਸ ਮੌਕੇ ਸਟਾਫ਼ ਵਲੋਂ ਇੰਜ: ਜੋਸ਼ੀ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਉਪ ਮੰਡਲ ਅਫ਼ਸਰ ਮਰਨਾਈਆਂ ਖ਼ੁਰਦ ਇੰਜ: ਉਮਨਿੰਦਰ ਸਿੰਘ, ਇੰਜ: ਜਸਵਿੰਦਰ ਸਿੰਘ ਐਸ. ਡੀ. ਓ., ਇੰਜ: ਬਲਰਾਜ ਡਡਵਾਲ ਏ. ਏ. ਈ., ਇੰਜ: ਮਨਜਿੰਦਰ ਸਿੰਘ ਏ. ਏ. ਈ., ਇੰਜ: ਰਾਕੇਸ਼ ਕੁਮਾਰ ਏ. ਏ. ਈ., ਇੰਜ: ਸੰਨੀ ਠਾਕੁਰ ਜੇ. ਈ., ਇੰਜ: ਹਰਜੋਤ ਸਿੰਘ ਜੇ. ਈ., ਇੰਜ: ਗੁਰਮੁਖ ਸਿੰਘ ਜੇ. ਈ., ਤਲਵਿੰਦਰ ਸਿੰਘ ਯੂ. ਡੀ. ਸੀ. ਹਾਜ਼ਰ ਸਨ।