23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭੋਗ ’ਤੇ ਵਿਸ਼ੇਸ਼-ਪ੍ਰਿੰਸੀਪਲ ਸੁਰਜੀਤ ਸਿੰਘ ਕੰਵਲ

ਟਾਂਡਾ ਉੜਮੁੜ-ਕੁੱਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੇ ਜੀਵਨ ਦੌਰਾਨ ਅਜਿਹੇ ਕਾਰਜ ਕਰ ਜਾਂਦੀਆਂ ਹਨ ਤੇ ਸਦਾ ਲਈ ਲੋਕ ਦੇ ਮਨਾ ’ਚ ਆਪਣੀ ਯਾਦ ਤਾਜ਼ਾ ਰੱਖਦੀਆਂ ਹਨ। ਇਹੋ ਜਿਹੇ ਹੀ ਸ਼ਖ਼ਸੀਅਤ ਦੇ ਮਾਲਕ ਪ੍ਰਿੰਸੀਪਲ ਸੁਰਜੀਤ ਸਿੰਘ ਕੰਵਲ ਜਿੰਨਾ ਵਿੱਦਿਆ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਤੋਂ ਸਿੱਖਿਆ ਪ੍ਰਾਪਤ ਕਰਨ ਨਾਲ ਉਨ੍ਹਾਂ ’ਚ ਧਾਰਮਿਕ ਸਹਿਣਸ਼ੀਲਤਾ ਨਿਮਰਤਾ ਵਰਗੇ ਗੁਣ ਇਸ ਕਦਰ ਘਰ ਕਰ ਗਏ ਸਨ ਕਿ ਉਹ ਪੂਰੀ ਉਮਰ ਹੋਰਨਾਂ ਦਾ ਭਲਾ ਲੋਚਦੇ ਹੋਏ ਦਾਨ ਪੁੰਨ ਕਰਨ ਵਾਲੀ ਪ੍ਰਵਿਰਤੀ ਦੇ ਧਾਰਨੀ ਰਹੇ।

Ad Position 21
No active advertisement
ਅਜੀਤ ਡੈਸਕ 24-10-2026
ਟਾਂਡਾ ਉੜਮੁੜ-ਕੁੱਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੇ ਜੀਵਨ ਦੌਰਾਨ ਅਜਿਹੇ ਕਾਰਜ ਕਰ ਜਾਂਦੀਆਂ ਹਨ ਤੇ ਸਦਾ ਲਈ ਲੋਕ ਦੇ ਮਨਾ ’ਚ ਆਪਣੀ ਯਾਦ ਤਾਜ਼ਾ ਰੱਖਦੀਆਂ ਹਨ। ਇਹੋ ਜਿਹੇ ਹੀ ਸ਼ਖ਼ਸੀਅਤ ਦੇ ਮਾਲਕ ਪ੍ਰਿੰਸੀਪਲ ਸੁਰਜੀਤ ਸਿੰਘ ਕੰਵਲ ਜਿੰਨਾ ਵਿੱਦਿਆ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਤੋਂ ਸਿੱਖਿਆ ਪ੍ਰਾਪਤ ਕਰਨ ਨਾਲ ਉਨ੍ਹਾਂ ’ਚ ਧਾਰਮਿਕ ਸਹਿਣਸ਼ੀਲਤਾ ਨਿਮਰਤਾ ਵਰਗੇ ਗੁਣ ਇਸ ਕਦਰ ਘਰ ਕਰ ਗਏ ਸਨ ਕਿ ਉਹ ਪੂਰੀ ਉਮਰ ਹੋਰਨਾਂ ਦਾ ਭਲਾ ਲੋਚਦੇ ਹੋਏ ਦਾਨ ਪੁੰਨ ਕਰਨ ਵਾਲੀ ਪ੍ਰਵਿਰਤੀ ਦੇ ਧਾਰਨੀ ਰਹੇ। ਉਨ੍ਹਾਂ ਦਾ ਵਿਆਹ ਮਾਤਾ ਤਰਲੋਚਨ ਕੌਰ ਨਾਲ ਹੋਇਆ। ਮਾਤਾ ਤਰਲੋਚਨ ਕੌਰ ਨੇ ਸੁਰਜੀਤ ਸਿੰਘ ਕਵਲ ਦੇ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਨੂੰ ਹਰ ਖੇਤਰ ’ਚ ਅਗਾਂਹ ਵਧਾਉਣ ਲਈ ਸਿਰ ਤੋੜ ਯਤਨ ਕੀਤੇ। ਉਨ੍ਹਾਂ ਦੇ ਸਪੁੱਤਰ ਸੇਵਾ ਮੁਕਤ ਜਨਰਲ ਮੈਨੇਜਰ ਸਰਬਜੀਤ ਸਿੰਘ ਮਾਤਾ ਪਿਤਾ ਦੀਆਂ ਦਰਸਾਈਆਂ ਲੀਹਾਂ ’ਤੇ ਚੱਲਦਿਆਂ ਸਮਾਜ ਸੇਵੀ ਕੰਮਾਂ ’ਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਸੁਰਜੀਤ ਸਿੰਘ ਕੰਵਲ ਨੇ ਸਿੱਖਿਆ ਖੇਤਰ ਵਿਚ ਬਤੌਰ ਲੈਕਚਰਾਰ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੱਕ ਸਾਰਥਿਕ ਸੇਵਾਵਾਂ ਨਿਭਾਈਆਂ ਕੰਵਲ ਸਿੱਖਿਆ ਖੇਤਰ ਵਿਚ ਇੰਨੇ ਮਾਹਿਰ ਸਨ ਕਿ ਸਿੱਖਿਆ ਖੇਤਰ ਵਿਚੋਂ ਸੇਵਾ ਮੁਕਤ ਹੋਣ ਉਪਰੰਤ ਵੀ ਕਿਤਾਬੀ ਪੜ੍ਹਾਈ ਵਿਚ ਜੁਟੇ ਰਹੇ ਅਤੇ ਆਪਣੇ ਰਾਮਗੜ੍ਹੀਆ ਮੁਹੱਲੇ ਦੇ ਗੁਰਦੁਆਰਾ ਸਾਹਿਬ ਤੇ ਪੰਜ ਕਿਤਾਬਾਂ ਵੀ ਲਿਖੀਆਂ। ਅਖੀਰ 15 ਅਕਤੂਬਰ ਨੂੰ ਕਮਲ 95 ਸਾਲ ਦੀ ਉਮਰ ਵਿਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਕੰਵਲ ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 24 ਅਕਤੂਬਰ ਨੂੰ 12 ਵਜੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਟਾਂਡਾ ਨੇੜੇ ਵਿਸ਼ਵਕਰਮਾ ਮੰਦਰ ਵਿਖੇ ਹੋਵੇਗੀ। -ਦੀਪਕ ਬਹਿਲ
Ad Position 22
No active advertisement
ਪਿਛਲੀ ਖ਼ਬਰ ਨਾਈਟ ਫੁੱਟਬਾਲ ਟੂਰਨਾਮੈਂਟ ਕੱਲ੍ਹ ਤੋਂ ਅਗਲੀ ਖ਼ਬਰ ਟਾਂਕ ਜਠੇਰਿਆ ਦਾ ਸਾਲਾਨਾ ਮੇਲਾ 25 ਨੂੰ
Ad Position 24