ਸਰਪੰਚ ਜਗਦੀਸ਼ ਸਿੰਘ ਭੱਟੀ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਦੇ ਬਣੇ ਪ੍ਰਧਾਨ
ਮਾਹਿਲਪੁਰ, 23 ਅਕਤੂਬਰ (ਰਜਿੰਦਰ ਸਿੰਘ)-ਦੀ ਮਾਹਿਲਪੁਰ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਦੇ ਅਹੁਦੇਦਾਰ ਦੀ ਚੋਣ ਸੰਬੰਧੀ ਮੀਟਿੰਗ ਮੈਨੇਜਰ ਵਿਨੈ ਸਿੱਧੂ ਦੀ ਅਗਵਾਈ ’ਚ ਹੋਈ। ਇਸ ਮੌਕੇ ਸਰਬਸੰਮਤੀ ਨਾਲ ਸਰਪੰਚ ਜਗਦੀਸ਼ ਸਿੰਘ ਭੱਟੀ ਟੋਡਰਪੁਰ ਨੂੰ ਪ੍ਰਧਾਨ ਤੇ ਹਰਿੰਦਰ ਸਿੰਘ ਮੀਤ ਪ੍ਰਧਾਨ ਚੁਣਿਆ।
ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਦੇ ਅਹੁਦੇਦਾਰ ਦੀ ਚੁਣੇ ਮੌਕੇ ਪ੍ਰਧਾਨ ਜਗਦੀਸ਼ ਸਿੰਘ ਭੱਟੀ ਟੋਡਰਪੁਰ, ਮੀਤ ਪ੍ਰਧਾਨ ਹਰਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ ਤੇ ਹੋਰ। ਤਸਵੀਰ : ਗੁਰਨਾਮ ਸਟੂਡੀਓ
24-10-2026