ਕੋਟਫ਼ਤੂਹੀ, 5 ਫਰਵਰੀ (ਅਵਤਾਰ ਸਿੰਘ ਅਟਵਾਲ)-ਬੀਤੇ ਦੇਰ ਸ਼ਾਮ ਬਿਸਤ ਦੁਆਬ ਨਹਿਰ ਤੇ ਪਿੰਡ ਪੰਡੋਰੀ ਲੱਧਾ ਸਿੰਘ ਦੇ ਕਰੀਬ ਚਾਰ ਮੂੰਹ ਸਿਰ ਬੰਨੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਨੂੰ ਘੇਰ ਕੇ ਉਸ ਦੀ ਤਲਾਸ਼ੀ ਲਈ ਉਸ ਪਾਸੋਂ ਕੁਝ ਨਾ ਮਿਲਣ 'ਤੇ ਉਸ ਦੀ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਆਫ਼ੀਸਰ ਰਾਮ ਉਰਫ਼ ਰਾਜੂ ਉਸ ਦੇ ਸਾਥੀ ਬਹਾਦਰ ਸਿੰਘ, ਜਰਨੈਲ ਸਿੰਘ, ਤਰਸਪਾਲ ਸਿੰਘ ਆਦਿ ਨੇ ਦੱਸਿਆ ਕਿ ਇਹ ਕੋਟਫ਼ਤੂਹੀ ਵਿਖੇ ਮਜ਼ਦੂਰੀ ਕਰਦਾ ਹੈ, ਉਹ ਬੀਤੀ ਸ਼ਾਮ ਆਪਣਾ ਕੰਮ ਨਿਬੇੜ ਕੇ ਪੰਡੋਰੀ ਲੱਧਾ ਸਿੰਘ ਨੂੰ ਬਿਸਤ ਦੁਆਬ ਨਹਿਰ ਵਾਲੀ ਸੜਕ ਤੇ ਆਪਣੇ ਸਾਈਕਲ ਉੱਪਰ ਜਾ ਰਿਹਾ ਸੀ, ਜਦੋਂ ਉਹ ਪੰਡੋਰੀ ਗੇਟ ਤੋ ਥੋੜਾ ਪਿੱਛੇ ਪਹੁੰਚਿਆ ਤਾ ਚਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਲੋਹੇ ਦੀ ਰਾਂਡ ਮਾਰ ਕੇ ਉਸ ਨੂੰ ਘੇਰ ਲਿਆ ਤੇ ਉਸ ਨੂੰ ਲੁੱਟਣ ਲਈ ਉਸ ਦੀ ਤਲਾਸ਼ੀ ਕਰਨ ਲੱਗੇ ਉਸ ਪਾਸੋਂ ਕੁੱਝ ਨਾ ਮਿਲਣ 'ਤੇ ਗ਼ੁੱਸੇ ਵਿਚ ਇਨ੍ਹਾਂ ਲੁਟੇਰੇ ਨੌਜਵਾਨ ਉਸ ਪ੍ਰਵਾਸੀ ਮਜ਼ਦੂਰ ਦੀ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਉਸ ਵਲੋਂ ਰੋਲਾ ਪਾਉਣ ਤੇ ਆਸ-ਪਾਸ ਝੁੱਗੀਆਂ ਵਿਚ ਰਹਿੰਦੇ ਮਜ਼ਦੂਰਾਂ ਤੇ ਆਉਣ 'ਤੇ ਇਹ ਲੁਟੇਰੇ ਭੱਜ ਗਏ |