ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਥਾਣਾ ਬੁੱਲ੍ਹੋਵਾਲ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਉਸ ਦੇ 2 ਹੋਰਨਾਂ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਨਸਰਾਲਾ ਨਜ਼ਦੀਕ ਇਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਤੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ | ਪੁਲਿਸ ਅਨੁਸਾਰ ਕਥਿਤ ਦੋਸ਼ੀ ਦੀ ਪਹਿਚਾਣ ਪ੍ਰਭਜੋਤ ਉਰਫ਼ ਪ੍ਰਭ ਵਾਸੀ ਦੇਯੰਤਪੁਰ ਵਜੋਂ ਹੋਈ ਹੈ | ਪੁਲਿਸ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ ਪੁੱਛਗਿੱਛ ਉਪਰੰਤ ਉਕਤ ਮਾਮਲੇ 'ਚ 2 ਹੋਰਨਾ ਕਥਿਤ ਦੋਸ਼ੀਆਂ ਹਰਪ੍ਰੀਤ ਉਰਫ਼ ਸੰਨੀ ਵਾਸੀ ਕਠਾਰ ਤੇ ਲਾਡਾ ਵਾਸੀ ਮਸਾਣੀਆਂ ਵਜੋਂ ਹੋਈ ਹੈ | ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਚੋਰੀਸ਼ੁਦਾ ਮੋਟਰਸਾਈਕਲ ਬਰਾਮਦ, 3 ਨਾਮਜ਼ਦ-1 ਕਾਬੂ
ਅਜੀਤ ਡੈਸਕ
22-02-2026