ਮਾਹਿਲਪੁਰ, 21 ਫਰਵਰੀ (ਰਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪੰਜਾਬੀ ਸਾਹਿਤ ਸਭਾ ਵਲੋਂ ਖ਼ਾਲਸਾ ਕਾਲਜ, ਸੰਤ ਬਾਬਾ ਹਰੀ ਸਿੰਘ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ ਗਿਆ | ਇਸ ਮਾਰਚ 'ਚ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰੀ ਅਤੇ ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪਿ੍ੰ. ਡਾ. ਪਰਵਿੰਦਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਨਰਲ ਸਕੱਤਰ ਜਗਜੀਤ ਸਿੰਘ ਗਣੇਸ਼ਪੁਰ ਦੀ ਅਗਵਾਈ 'ਚ ਕੱਢਿਆ ਗਿਆ ਮਾਰਚ ਖ਼ਾਲਸਾ ਕਾਲਜ ਮਾਹਿਲਪੁਰ ਤੋਂ ਸ਼ੁਰੂ ਹੋ ਕੇ ਦੋਆਬਾ ਪਬਲਿਕ ਸਕੂਲ ਪਹੁੰਚਿਆ ਜਿੱਥੇ ਦੋਆਬਾ ਸਕੂਲ ਦੇ ਐਮ.ਡੀ ਹਰਜਿੰਦਰ ਸਿੰਘ ਗਿੱਲ ਅਤੇ ਪਿ੍ੰ. ਅਰੁਣ ਕੁਮਾਰ ਸਮੇਤ ਸਮੁੱਚੇ ਸਟਾਫ਼ ਨੇ ਇਸ ਮਾਰਚ ਦਾ ਭਰਵਾਂ ਸਵਾਗਤ ਕੀਤਾ | ਇਸ ਤੋਂ ਬਾਅਦ ਇਹ ਮਾਰਚ ਸ.ਸ.ਸ.ਸਕੂਲ ਲੜਕੀਆਂ ਪਹੁੰਚਿਆ ਜਿੱਥੇ ਪਿ੍ੰ. ਸਤਿੰਦਰ ਕੌਰ ਢਿੱਲੋਂ ਦੀ ਅਗਵਾਈ ਹੇਠ ਇਸ ਮਾਰਚ 'ਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮਾਹਿਲਪੁਰ ਸਾਹਿਤ ਸਭਾ ਦੇ ਮੀਤ ਪ੍ਰਧਾਨ ਰੁਪਿੰਦਰਜੋਤ ਸਿੰਘ ਨੇ ਅਜਿਹੇ ਉਪਰਾਲਿਆਂ ਨੂੰ ਸਮੇਂ ਦੀ ਲੋੜ ਦੱਸਿਆ | ਪੰਜਾਬੀ ਵਿਭਾਗ ਦੇ ਮੁਖੀ ਡਾ. ਜੇ.ਬੀ. ਸੇਖੋਂ ਨੇ ਸਾਰੇ ਹੀ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮਾਰਚ 'ਚ ਵਿਸ਼ੇਸ਼ ਤੌਰ ਤੇ ਪਿ੍ੰ. ਤਜਿੰਦਰ ਕੌਰ ਦੀ ਅਗਵਾਈ ਹੇਠ ਲੋਟਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹੱਥਾਂ 'ਚ ਮਾਂ ਬੋਲੀ ਦਾ ਝੰਡਾ ਬੁਲੰਦ ਕਰਦੇ ਨਾਅਰਿਆਂ ਨਾਲ ਭਰਵੀਂ ਸ਼ਮੂਲੀਅਤ ਦਰਜ ਕਰਵਾਈ | ਇਸ ਮੌਕੇ ਇੰਜੀ. ਤਰਲੋਚਨ ਸਿੰਘ ਸੰਧੂ, ਅਵਤਾਰ ਸਿੰਘ ਡਾਡੀਆਂ, ਰਘੁਬੀਰ ਸਿੰਘ ਕਲੋਆ, ਪ੍ਰੋ. ਕੁਲਦੀਪ ਸਿੰਘ, ਜਸਵਿੰਦਰ ਸਿੰਘ ਜੱਸੀ, ਪ੍ਰੋ.ਸਰਵਣ ਸਿੰਘ,ਪ੍ਰੋ.ਵਿਕਰਮ ਚੰਦੇਲ, ਪ੍ਰੋ. ਹਰਵਿੰਦਰ ਕੌਰ ਡੋਗਰਾ, ਪ੍ਰੋ. ਸਤਨਾਮ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਹਰਮੇਸ਼ ਲਾਲ, ਪ੍ਰੋ ਮੋਨਿਕਾ, ਪ੍ਰੋ. ਅੰਮਿ੍ਤਪਾਲ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਪ੍ਰੋ. ਪ੍ਰਭਜੋਤ ਕੌਰ, ਜਗਦੀਪ ਸਿੰਘ, ਜੀਵਨ ਸਿੰਘ ਚੰਦੇਲੀ, ਸਰਬਜੀਤ ਸਿੰਘ, ਬਲਬੀਰ ਕੌਰ ਰੀਹਲ, ਗਗਨਦੀਪ ਸਿੰਘ, ਪਰਮਜੀਤ ਸਿੰਘ ਬੈਂਸ, ਗੁਰਮੁਖ ਸਿੰਘ, ਪਿ੍ੰ.ਸੁਰਜੀਤ ਸਿੰਘ ਕੈਂਥ, ਰਮੇਸ਼ ਬੇਧੜਕ, ਲਲਕਾਰ ਸਿੰਘ ਆਦਿ ਮੌਜੂਦ ਸਨ |
ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ
ਅਜੀਤ ਡੈਸਕ
22-02-2026