22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਡੱਫਰ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਸ਼ੁਰੂ

Ad Position 21
No active advertisement
ਅਜੀਤ ਡੈਸਕ 23-02-2026
ਗੜ੍ਹਦੀਵਾਲਾ, 22 ਫਰਵਰੀ (ਚੱਗਰ)-ਪਿ੍ੰਸੀਪਲ ਹੇਮ ਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਵੱਲੋਂ ਐਨ. ਆਰ.ਆਈ.ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਦੋ ਰੋਜ਼ਾ ਅੰਤਰ-ਰਾਸ਼ਟਰੀ ਗੋਲਡ ਕਬੱਡੀ ਕੱਪ ਅੱਜ ਧੂਮਧੜੱਕੇ ਸ਼ੁਰੂ ਹੋ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਕਲੱਬ ਦੇ ਸਰਪ੍ਰਸਤ ਮਹੰਤ ਰਮਿੰਦਰ ਦਾਸ ਡੇਰਾ ਚਰਨ ਸ਼ਾਹ ਬਹਾਦਰਪੁਰ, ਕਲੱਬ ਪ੍ਰਧਾਨ ਮੈਨੇਜਰ ਫ਼ਕੀਰ ਸਿੰਘ ਸਹੋਤਾ, ਸੇਵਾ ਮੁਕਤ ਪਿ੍ੰਸੀਪਲ ਸਤਵਿੰਦਰ ਸਿੰਘ ਢਿੱਲੋਂ, ਪਿ੍ੰਸੀਪਲ ਸਾਹਿਬ ਸਿੰਘ ਡਰੋਲੀ ਕਲਾਂ ਨੇ ਸਾਂਝੇ ਤੌਰ 'ਤੇ ਕਬੱਡੀ ਕੱਪ ਦਾ ਉਦਘਾਟਨ ਕੀਤਾ | ਇਸ ਮੌਕੇ ਮਹੰਤ ਰਮਿੰਦਰ ਦਾਸ ਵੱਲੋਂ ਕਲੱਬ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਮੈਨੇਜਰ ਫ਼ਕੀਰ ਸਿੰਘ ਸਹੋਤਾ ਨੇ ਦੱਸਿਆ ਕਿ ਅੱਜ 35, 45, 55 ਅਤੇ 65 ਕਿੱਲੋਗਰਾਮ ਭਾਰ ਵਰਗ ਦੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੇ ਜੇਤੂਆਂ ਨੂੰ ਐਸ.ਐਚ.ਓ. ਸਤਪਾਲ ਸਿੰਘ ਬਾਜਵਾ ਤੇ ਹੋਰ ਸ਼ਖ਼ਸੀਅਤਾਂ ਨੇ ਇਨਾਮ ਤਕਸੀਮ ਕੀਤੇ ਜਦ ਕਿ 23 ਫਰਵਰੀ ਨੂੰ ਚੱਕ ਅਲੀ ਸ਼ੇਰ ਮਾਲਵਾ, ਕਬੱਡੀ ਕਲੱਬ ਮਾਝਾ, ਐਨ. ਆਰ.ਆਈ. ਕਬੱਡੀ ਕਲੱਬ ਨਕੋਦਰ ਤੇ ਗੱਗੀ ਕਬੱਡੀ ਕਲੱਬ ਖੀਰਾਂਵਾਲੀ ਆਦਿ ਦੇ ਫਸਵੇਂ ਮੁਕਾਬਲੇ ਹੋਣਗੇ ਜਿਸ ਦਾ ਪਹਿਲਾ ਇਨਾਮ ਤਿੰਨ ਲੱਖ ਅਤੇ ਦੂਜਾ ਇਨਾਮ ਢਾਈ ਲੱਖ ਰੁਪਏ ਦਾ ਹੋਵੇਗਾ ਅਤੇ ਬੈੱਸਟ ਰੇਡਰ ਅਤੇ ਬੈੱਸਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਲਾਲ ਚੰਦ ਕਟਾਰੂ ਤੇ ਡਾ. ਰਵਜੋਤ ਸਿੰਘ (ਦੋਵੇਂ ਕੈਬਨਿਟ ਮੰਤਰੀ ਪੰਜਾਬ) ਅਤੇ ਡਾ. ਰਾਜ ਕੁਮਾਰ ਚੱਬੇਵਾਲ ਸਾਂਸਦ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ ਅਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਮਹੰਤ ਰਮਿੰਦਰ ਦਾਸ ਬਹਾਦਰਪੁਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ | ਇਸ ਮੌਕੇ ਜਗਦੀਪ ਕੌਰ ਨਾਗਰਾ, ਰਾਜਵੀਰ ਸਿੰਘ ਮੰਝਪੁਰ, ਬੀਬੀ ਨਰਿੰਦਰ ਕੌਰ ਸਾਬਕਾ ਸੰਮਤੀ ਮੈਂਬਰ, ਮਨਪ੍ਰੀਤ ਸਿੰਘ ਰੰਧਾਵਾ, ਗਿਆਨੀ ਸ਼ੌਕੀਨ ਸਿੰਘ ਠੱਕਰ, ਕਮਲਜੀਤ ਸਿੰਘ ਮਨੀ, ਗੁਰਦਿਆਲ ਸਿੰਘ ਸਰਾਈ, ਗੁਰਦੀਪ ਸਿੰਘ ਖ਼ਾਲਸਾ, ਕੋਚ ਮਨਜੀਤ ਸਿੰਘ ਮੰਡ, ਹਰਬੰਸ ਸਿੰਘ ਅਰਗੋਵਾਲ, ਬਲਜਿੰਦਰ ਸਿੰਘ ਸਹੋਤਾ, ਜੁਆਇੰਟ ਸੈਕਟਰੀ ਇੰਦਰਪਾਲ ਸਿੰਘ ਸਹੋਤਾ, ਮਨੋਵਿਗਿਆਨੀ ਤੇ ਐਸ. ਓ. ਡੀ. ਪ੍ਰਧਾਨ ਹਰਜੋਤ ਸਿੰਘ ਸਹੋਤਾ, ਉਪ ਪ੍ਰਧਾਨ ਚੌਧਰੀ ਸਰਬਜੀਤ ਸਿੰਘ ਯੂ.ਐਸ.ਏ., ਡਾ. ਸਵਿੰਦਰ ਸਿੰਘ ਲਾਖਾ, ਹੈੱਡ ਮਾਸਟਰ ਅਮੀਰ ਸਿੰਘ, ਕਰਤਾਰ ਸਿੰਘ ਕਾਰੀ, ਦਿਲਬਾਗ ਸਿੰਘ ਸਹੋਤਾ, ਕਰਮਜੀਤ ਰਾਜੂ, ਕੁਲਵੰਤ ਸਿੰਘ ਸਹੋਤਾ, ਮਾਸਟਰ ਲਖਵਿੰਦਰ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ ਸਹੋਤਾ, ਦਲਜੀਤ ਸਿੰਘ, ਕਸ਼ਮੀਰ ਸਿੰਘ ਅਟਵਾਲ, ਪਰਮਜੀਤ ਸਿੰਘ, ਮਾਸਟਰ ਗੁਰਪਾਲ ਸਿੰਘ ਕੈਨੇਡਾ, ਦਵਿੰਦਰ ਸਿੰਘ ਲਾਲਾ ਦੱਤਾ, ਤਨਵੀਰ ਸਹੋਤਾ, ਲੇਖਕ ਤੇ ਸਾਇੰਸ ਅਧਿਆਪਕ ਗੁਰਪ੍ਰੀਤ ਹੈਪੀ ਸਹੋਤਾ, ਕਮੈਂਟੇਟਰ ਪਰਗਟ ਮਾਨਗੜ, ਕਮੈਂਟੇਟਰ ਅਰਮਾਨ ਡੱਫਰ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਤਲਵਾੜਾ ਤੋਂ ਵੱਡੀ ਸੰਖਿਆ ਵਿਚ ਅਧਿਆਪਕਾਂ ਵਲੋਂ ਮਹਾਂ ਰੋਸ ਧਰਨੇ ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ
Ad Position 24