ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ 'ਚ ਕਰਵਾਈ ਗਈ ਕਿੱਕ ਬਾਕਸਿੰਗ ਪ੍ਰਤੀਯੋਗਤਾ 'ਚ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 10 ਮੈਡਲ ਜਿਨ੍ਹਾਂ 'ਚ 3 ਸਿਲਵਰ ਅਤੇ 7 ਕਾਂਸੇ ਦੇ ਮੈਡਲ ਸ਼ਾਮਲ ਹਨ ਆਪਣੇ ਨਾਂ ਕੀਤੇ | ਸਕੂਲ ਦੀ ਪਿੰ੍ਰ. ਮਾਰਿਆ ਜਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਲੜਕੀਆਂ ਅੰਡਰ-14 ਵਰਗ 'ਚ 28 ਕਿਲੋਗ੍ਰਾਮ ਭਾਰ ਵਰਗ 'ਚ ਤਰੰਗ, 37 ਕਿਲੋਗ੍ਰਾਮ 'ਚ ਅੰਜਲੀਨ, 42 ਕਿਲੋਗ੍ਰਾਮ 'ਚ ਗੁਰਸਿਰਤ ਅਤੇ 46 ਕਿਲੋਗ੍ਰਾਮ ਭਾਰ ਵਰਗ 'ਚ ਮਨੁਲਾ ਜੈਨ ਨੇ ਕਾਂਸੇ ਦੇ ਮੈਡਲ ਅਤੇ ਲੜਕੀਆਂ ਅੰਡਰ-17 ਵਰਗ ਦੇ 45 ਕਿਲੋਗ੍ਰਾਮ ਭਾਰ ਵਰਗ 'ਚ ਮੰਨਤ ਸ਼ਰਮਾ ਅਤੇ ਰਿਸ਼ੋਨਾ ਠਾਕੁਰ ਨੇ 50 ਕਿਲੋਗ੍ਰਾਮ ਕਾਂਸੇ ਦਾ ਮੈਡਲ ਜਿੱਤਿਆ | ਉਨ੍ਹਾਂ ਦੱਸਿਆ ਕਿ 60 ਕਿਲੋਗ੍ਰਾਮ ਭਾਰ ਵਰਗ 'ਚ ਏਜੰਲ ਸ਼ਰਮਾ ਨੇ ਸਿਲਵਰ, ਅੰਡਰ-19 ਵਰਗ ਦੇ 54 ਕਿਲੋਗ੍ਰਾਮ 'ਚ ਹੰਸਿਕਾ ਸਾਹਨੀ ਅਤੇ 63 ਕਿਲੋਗ੍ਰਾਮ ਤੋਂ ਉੱਪਰ ਦੇ ਭਾਰ ਵਰਗ 'ਚ ਸੋਮਿਆ ਯਾਦਵ ਨੇ ਸਿਲਵਰ ਦਾ ਤਗਮਾ ਅਤੇ 57 ਕਿਲੋਗ੍ਰਾਮ ਭਾਰ ਵਰਗ 'ਚ ਕਰਨਜੋਤ ਨੇ ਕਾਂਸੇ ਦਾ ਮੈਡਲ ਜਿੱਤ ਕੇ ਸਕੂਲ, ਮਾਤਾ ਪਿਤਾ ਅਤੇ ਜ਼ਿਲੇ੍ਹ ਦਾ ਨਾਂ ਰੌਸ਼ਨ ਕੀਤਾ | ਸਕੂਲ ਦੇ ਨਿਰਦੇਸ਼ਕ ਅਨੁਜ ਤੋਲਾ ਤੇ ਅਮਿਤ ਤੋਲਾ ਨੇ ਵੀ ਜੇਤੂ ਖਿਡਾਰੀਆਂ ਅਤੇ ਮਾਪਿਆਂ ਨੂੰ ੂ ਵਧਾਈ ਦਿੰਦਿਆਂ ਖਿਡਾਰੀਆਂ 'ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਖਿਡਾਰੀ ਭਵਿੱਖ 'ਚ ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਕੂਲ ਦਾ ਨਾਂ ਰੌਸ਼ਨ ਕਰਨਗੇ |