ਹੁਸ਼ਿਆਰਪੁਰ, 24 ਫਰਵਰੀ (ਨਰਿੰਦਰ ਸਿੰਘ ਬੱਡਲਾ)-ਰਾਜੂ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 1 ਮਾਰਚ ਦਿਨ ਐਤਵਾਰ ਨੂੰ ਪਿੰਡ ਬੁਗਰਾ ਨਜ਼ਦੀਕ ਢਾਡਾ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਹਨ ਲਾਲ, ਗੁਰਪ੍ਰੀਤ ਲਾਲ, ਸੌਰਵ ਕੁਮਾਰ, ਦਰਸ਼ਨ ਲਾਲ, ਗੁਰਮੀਤ ਰਾਮ ਤੇ ਰਾਹੁਲ ਨੇ ਦੱਸਿਆ ਕਿ ਇਸ ਧਾਰਮਿਕ ਪ੍ਰੋਗਰਾਮ ਦੇ ਉਪਰੰਤ ਲੰਗਰ ਲਗਾਇਆ ਜਾਵੇਗਾ |