ਤਲਵਾੜਾ, 25 ਫਰਵਰੀ (ਮਹਿਤਾ)-ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਸਾਬਕਾ ਕਾਰਜਕਾਰਨੀ ਮੈਂਬਰ ਭਾਜਪਾ ਨੇ ਪਿਛਲੇ ਦਿਨੀਂ ਬਲਾਕ ਤਲਵਾੜਾ ਦੇ ਪਿੰਡ ਭਟੇੜ ਵਿਖੇ ਇਕ ਧਾਰਮਿਕ ਸਥਾਨ 'ਤੇ ਪਹੁੰਚ ਕੇ ਹਾਜ਼ਰੀ ਲਗਵਾਈ ਉੱਥੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਸ੍ਰੀ ਪਿੰਕੀ ਨੇ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਜਾ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ | ਇਸ ਮੌਕੇ 'ਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁੱਵ ਸਿੰਘ, ਭਾਜਪਾ ਆਗੂ ਕਮਨ ਕੌਲ, ਕੁਲਦੀਪ ਚਤਰੂ, ਦੀਪਕ ਸ਼ਰਮਾ, ਰਾਮ ਪੱਲੀ, ਅਨਿਲ ਠਾਕੁਰ, ਮੰਕਿਤ ਪਠਾਨੀਆ, ਅਮਰੋਹ ਜ਼ੋਨ ਤੋਂ ਸੰਮਤੀ ਮੈਂਬਰ ਕਰੁਣਾ ਠਾਕੁਰ, ਭਵਨੌਰ ਜੋਨ ਤੋਂ ਸੰਮਤੀ ਮੈਂਬਰ ਸੰਯੋਗਿਤਾ ਦੇਵੀ, ਭਟੇੜ ਜ਼ੋਨ ਤੋਂ ਸੰਮਤੀ ਮੈਂਬਰ ਰਾਧਾ ਰਾਣੀ ਆਦਿ ਤੋਂ ਇਲਾਵਾ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ |