16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 9.15 ਲੱਖ ਦੀ ਠੱਗੀ

Ad Position 21
No active advertisement
ਅਜੀਤ ਡੈਸਕ 26-02-2026
ਬਟਾਲਾ, 25 ਫਰਵਰੀ (ਰਾਕੇਸ਼ ਰੇਖੀ)-ਨੌਜਵਾਨ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਇਕ ਕਥਿਤ ਟਰੈਵਲ ਏਜੰਟ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਵਿਲ ਲਾਈਨ ਦੇ ਏ.ਐਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਸ਼ੇਰੇ ਪੰਜਾਬ ਗਲੀ ਦੇ ਰਹਿਣ ਵਾਲੇ ਰਮਨ ਸ਼ਰਮਾ ਪੁੱਤਰ ਜੋਗਿੰਦਰਪਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਇਸ ਸਿਲਸਿਲੇ 'ਚ ਉਸ ਦਾ ਸੰਪਰਕ ਸਰਬਜੀਤ ਸਿੰਘ ਉਰਫ ਲੱਕੀ ਵਾਸੀ ਕਾਹਨੂੰਵਾਨ ਰੋਡ ਸਿੰਬਲ ਚੌਕ ਨਾਲ ਹੋਇਆ | ਲੱਕੀ ਨੇ ਉਸ ਨੂੰ ਇੰਗਲੈਂਡ ਭੇਜਣ ਦਾ ਭਰੋਸਾ ਦੁਆਇਆ ਤੇ ਇਸ ਕੰਮ ਲਈ 20 ਲੱਖ 65 ਹਜ਼ਾਰ ਰੁਪਏ ਵਿਚ ਗੱਲ ਤੈਅ ਹੋ ਗਈ, ਪਰ ਕਾਫੀ ਸਮਾਂ ਬੀਤਣ 'ਤੇ ਵੀ ਲੱਕੀ ਨੇ ਉਸ ਨੂੰ ਇੰਗਲੈਂਡ ਨਹੀਂ ਭੇਜਿਆ | ਉਸ ਵਲੋਂ ਆਪਣੇ ਪੈਸੇ ਵਾਪਸ ਮੰਗੇ ਜਾਣ 'ਤੇ ਲੱਕੀ ਨੇ ਉਸ ਨੂੰ 11 ਲੱਖ 50 ਹਜ਼ਾਰ ਰੁਪਏ ਵਾਪਸ ਕਰ ਦਿੱਤੇ, ਪਰ ਬਾਕੀ ਦੇ 9 ਲੱਖ 15 ਹਜ਼ਾਰ ਰੁਪਏ ਵਾਪਸ ਨਹੀ ਕੀਤੇ | ਵਾਰ-ਵਾਰ ਪੈਸੇ ਦਾ ਤਕਾਜ਼ਾ ਕਰਨ 'ਤੇ ਵੀ ਉਹ ਉਸ ਨਾਲ ਟਾਲ-ਮਟੋਲ ਕਰਦਾ ਰਿਹਾ | ਰਮਨ ਕੁਮਾਰ ਦੀ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ. (ਡੀ) ਵਲੋਂ ਕੀਤੀ ਗਈ | ਜਾਂਚ ਤੋਂ ਬਾਅਦ ਅਤੇ ਐਸ.ਐਸ.ਪੀ. ਦੇ ਹੁਕਮ 'ਤੇ ਸਰਬਜੀਤ ਸਿੰਘ ਉਰਫ ਲੱਕੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਮੁਕੇਰੀਆਂ ਸੜਕ ਕੰਢੇ ਨਕਾਰਾ ਪਿਆ ਟਰਾਲਾ ਹਾਦਸੇ ਦਾ ਬਣ ਰਿਹਾ ਕਾਰਨ ਅਗਲੀ ਖ਼ਬਰ ਸੁਸ਼ੀਲ ਪਿੰਕੀ ਨੇ ਪਿੰਡ ਭਟੇੜ ਵਿਖੇ ਧਾਰਮਿਕ ਸਮਾਗਮ 'ਚ ਹਾਜ਼ਰੀ ਲਗਵਾਈ
Ad Position 24