ਗੁਰਦਾਸਪੁਰ, 25 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਸੜਕ 'ਤੇ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਨਕਾਰਾ ਹਾਲਤ ਵਿਚ ਪਏ ਟਰਾਲੇ ਕਾਰਨ ਸੜਕ 'ਤੇ ਹਾਦਸੇ ਵਾਪਰਨ ਦਾ ਡਰ ਬਣਿਆ ਹੋਇਆ ਹੈ | ਇਸ ਸਬੰਧੀ ਭਾਈ ਅਮਰੀਕ ਸਿੰਘ, ਬਲਾਕ ਸੰਮਤੀ ਮੈਂਬਰ ਵਜ਼ੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਟਰਾਲੇ ਤੇ ਟਿੱਪਰ ਦੀ ਭਿਆਨਕ ਟਰੱਕ 'ਚ ਟਰਾਲੀ ਡਰਾਈਵਰ ਦੀ ਮੌਤ ਹੋ ਗਈ ਸੀ ਤੇ ਉਦੋਂ ਤੋਂ ਹੀ ਟਰਾਲੇ ਦੀ ਬਾਡੀ ਸੜਕ 'ਤੇ ਪਈ, ਜਿਸ ਦਾ ਕੋਈ ਵਾਲੀ ਵਾਰਿਸ ਨਹੀਂ ਹੈ | ਜਦੋਂ ਕਿ ਸ਼ਾਲਾ ਪੁਲਿਸ ਨੇ ਦੋਵੇਂ ਵਾਹਨਾਂ ਨੰੂ ਕਬਜ਼ੇ ਵਿਚ ਲੈ ਕੇ ਬਾਉਂਡ ਕਰ ਲਏ ਹਨ | ਉਨ੍ਹਾਂ ਦੱਸਿਆ ਕਿ ਜਦੋਂ ਰਾਤ ਵੇਲੇ ਤੇਜ਼ ਰਫ਼ਤਾਰ ਵਾਹਨ ਲੰਘਦੇ ਹਨ ਤਾਂ ਇਸ ਨਕਾਰਾ ਪਏ ਟਰਾਲੇ ਦਾ ਭੁਲੇਖਾ ਖਾ ਕੇ ਕਈ ਵਾਰ ਆਪਸ ਵਿਚ ਟਕਰਾ ਜਾਂਦੇ ਹਨ | ਜਿਸ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਪੁਰਾਣਾ ਸ਼ਾਲਾ ਪੁਲਿਸ ਨੰੂ ਟੁੱਟੇ ਭੱਜੇ ਵਾਹਨਾਂ ਨੰੂ ਚੁੱਕ ਕੇ ਥਾਣਾ ਜਮਾਂ ਕਰ ਲਿਆ ਗਿਆ ਹੈ | ਪਰ ਸਿਰਫ਼ ਨਕਾਰਾ ਹੋਏ ਵਾਹਨਾਂ ਦੀਆਂ ਬਾਡੀਆਂ ਨੰੂ ਨਾ ਚੁੱਕਣ ਕਾਰਨ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣ ਰਹੇ ਹਨ | ਇੱਥੋਂ ਤੱਕ ਕਿ ਪੁਲਿਸ ਵਲੋਂ ਅਜੇ ਤੱਕ ਬੈਰੀਕੇਡ ਵੀ ਅੱਗੇ ਪਿੱਛੇ ਨਹੀਂ ਕੀਤੇ, ਜਿਸ ਨਾਲ ਲੋਕ ਸੱਟਾਂ ਆਦਿ ਲਗਵਾ ਰਹੇ ਹਨ | ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਨਕਾਰਾ ਪਈ ਟਰਾਲੇ ਦੀ ਬਾਡੀ ਨੰੂ ਸੜਕ ਤੋਂ ਚੁਕਵਾ ਕੇ ਥਾਣੇ ਲਿਜਾਈ ਜਾਵੇ, ਜਿਸ ਨਾਲ ਸੜਕ ਤੋਂ ਰਾਹਗੀਰਾਂ ਨੰੂ ਲੰਘਣ ਵੇਲੇ ਮੁਸ਼ਕਿਲ ਨਾ ਆਵੇ |