16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

2, 3 ਤੇ 4 ਮਾਰਚ ਨੰੂ ਦਾਣਾ ਮੰਡੀ ਗੁਰਦਾਸਪੁਰ ਵਿਖੇ ਹੋਵੇਗੀ ਪਵਿੱਤਰ ਬਾਈਬਲ ਕਨਵੈਨਸ਼ਨ-ਫਾਦਰ ਜ਼ੋਨ ਜੋਰਜ

Ad Position 21
No active advertisement
ਅਜੀਤ ਡੈਸਕ 26-02-2026
ਗੁਰਦਾਸਪੁਰ, 25 ਫਰਵਰੀ (ਚੱਕਰਾਜਾ)-ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਖੇ ਪਵਿੱਤਰ ਬਾਈਬਲ ਕਨਵੈੱਨਸ਼ਨ 2, 3 ਤੇ 4 ਮਾਰਚ ਨੰੂ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗੀ | ਜਾਣਕਾਰੀ ਦਿੰਦੇ ਹੋਏ ਸੰਤ ਫਰਾਂਸਿਸ ਕੈਥੋਲਿਕ ਚਰਚ ਦੇ ਇੰਚਾਰਜ ਫਾਦਰ ਜ਼ੋਨ ਜੋਰਜ ਨੇ ਦੱਸਿਆ ਕਿ ਰੋਜ਼ਾਨਾ ਹੋਣ ਵਾਲੀ ਬਾਈਬਲ ਕਨਵੈੱਨਸ਼ਨ 'ਚ ਫਾਦਰ ਬੇਸਿਲ ਸੰਗਤਾਂ ਨੰੂ ਪ੍ਰਭੂ ਦਾ ਪਵਿੱਤਰ ਵਚਨ ਸੁਣਾ ਕੇ ਨਿਹਾਲ ਕਰਨਗੇ | ਉਨ੍ਹਾਂ ਕਿਹਾ ਕਿ ਇਸ ਕਨਵੈੱਨਸ਼ਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਇਸ ਕਨਵੈੱਨਸ਼ਨ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਪਹੁੰਚ ਰਹੀਆਂ ਹਨ | ਉਨ੍ਹਾਂ ਗੁਰਦਾਸਪੁਰ ਤੇ ਆਸ ਪਾਸ ਇਲਾਕੇ ਦੀਆਂ ਸੰਗਤਾਂ ਨੰੂ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਬਾਈਬਲ ਕਨਵੈੱਨਸ਼ਨ 'ਚ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਪ੍ਰਭੂ ਦੇ ਵਚਨ ਸੁਣਨ ਤੇ ਬਰਕਤਾਂ ਹਾਸਲ ਕਰਨ | ਉਨ੍ਹਾਂ ਦੱਸਿਆ ਕਿ ਇਹ ਕਨਵੈੱਨਸ਼ਨ ਬਿਲਕੁਲ ਨਿਰੋਲ ਧਾਰਮਿਕ ਹੋਵੇਗੀ ਅਤੇ ਸੰਗਤ ਲਈ ਰੋਜ਼ਾਨਾ ਲੰਗਰ ਦਾ ਪ੍ਰਬੰਧ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਗੋਲਡਨ ਗਰੁੱਪ ਵਲੋਂ ਇੰਟਰ ਕਾਲਜ ਕਲਚਰਲ ਐਂਡ ਅਕਾਦਮਿਕ ਫੈਸਟ ਉਤਸਵ 2026 ਸਮਾਪਤ ਅਗਲੀ ਖ਼ਬਰ ਗੁਰਦਾਸਪੁਰ ਮੁਕੇਰੀਆਂ ਸੜਕ ਕੰਢੇ ਨਕਾਰਾ ਪਿਆ ਟਰਾਲਾ ਹਾਦਸੇ ਦਾ ਬਣ ਰਿਹਾ ਕਾਰਨ
Ad Position 24