16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਗੋਲਡਨ ਗਰੁੱਪ ਵਲੋਂ ਇੰਟਰ ਕਾਲਜ ਕਲਚਰਲ ਐਂਡ ਅਕਾਦਮਿਕ ਫੈਸਟ ਉਤਸਵ 2026 ਸਮਾਪਤ

Ad Position 21
No active advertisement
ਅਜੀਤ ਡੈਸਕ 26-02-2026
ਗੁਰਦਾਸਪੁਰ, 25 ਫਰਵਰੀ (ਪੰਕਜ ਸ਼ਰਮਾ)-ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਦਾਸਪੁਰ ਵਿਖੇ ਦੋ-ਰੋਜ਼ਾ ਇੰਟਰ-ਕਾਲਜ ਕਲਚਰਲ ਐਂਡ ਅਕਾਦਮਿਕ ਫੈਸਟ ਉਤਸਵ 2026 ਸਮਾਪਤ ਹੋਇਆ | ਕਾਲਜ ਦੇ ਚੇਅਰਮੈਨ ਡਾ: ਮੋਹਿਤ ਮਹਾਜਨ, ਮੁੱਖ ਪ੍ਰਬੰਧ ਨਿਰਦੇਸ਼ਕ ਡਾ: ਰਾਘਵ ਮਹਾਜਨ ਤੇ ਪ੍ਰਬੰਧ ਨਿਰਦੇਸ਼ਕ ਵਿਨਾਇਕ ਮਹਾਜਨ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਨੇ ਦੂਜੇ ਦਿਨ ਲਾਈਵ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ | ਕਾਲਜ ਕੈਂਪਸ 'ਚ ਲਗਭਗ 3,500 ਵਿਦਿਆਰਥੀ ਤੇ ਮਹਿਮਾਨ ਇਕੱਠੇ ਹੋਏ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ, ਆਤਮ-ਵਿਸ਼ਵਾਸ ਪੈਦਾ ਕਰਨ ਤੇ ਸਮਾਜਿਕ ਹੁਨਰ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਦੀਆਂ ਹਨ ਜੋ ਉਨ੍ਹਾਂ ਦੇ ਵਿਕਾਸ ਲਈ ਜ਼ਰੂਰੀ ਹਨ | ਅੰਤ 'ਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਡਾ: ਆਰ.ਸੀ. ਗੰਗਵਾਰ ਅਤੇ ਡਾ: ਨਿਧੀ ਮਹਾਜਨ ਨੇ ਕਿਹਾ ਕਿ ਗੋਲਡਨ ਗਰੁੱਪ ਵਿਖੇ ਸੱਭਿਆਚਾਰਕ ਤਿਉਹਾਰ ਦਾ ਆਯੋਜਨ ਨਾ ਸਿਰਫ਼ ਵਿਦਿਆਰਥੀਆਂ ਦਾ ਮਨੋਰੰਜਨ ਕਰਦਾ ਹੈ, ਬਲਕਿ ਉਨ੍ਹਾਂ ਦੇ ਬੌਧਿਕ ਤੇ ਮਾਨਸਿਕ ਵਿਕਾਸ ਵਿਚ ਮਦਦ ਕਰਦਾ ਹੈ | ਗੋਲਡਨ ਗਰੁੱਪ ਦੇ ਸਟਾਫ਼ ਨੂੰ ਉਤਸਵ 2026 ਨੂੰ ਸਫ਼ਲ ਸਮਾਗਮ ਬਣਾਉਣ ਲਈ ਵਧਾਈ ਦਿੰਦੇ ਹੋਏ ਭਵਿੱਖ 'ਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਦੇ ਰਹਿਣ ਦਾ ਭਰੋਸਾ ਦਿੱਤਾ | ਇਸ ਮੌਕੇ ਗੋਲਡਨ ਗਰੁੱਪ ਦਾ ਸਟਾਫ਼ ਮੌਜੂਦ ਸੀ | ਉਤਸਵ 2026 'ਚ 25 ਕਾਲਜਾਂ ਦੇ 500 ਵਿਦਿਆਰਥੀਆਂ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ ਆਪਣੇ ਬਕਾਏ ਲੈਣ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ-ਸੁਰਿੰਦਰ ਪੱਪੂ ਅਗਲੀ ਖ਼ਬਰ 2, 3 ਤੇ 4 ਮਾਰਚ ਨੰੂ ਦਾਣਾ ਮੰਡੀ ਗੁਰਦਾਸਪੁਰ ਵਿਖੇ ਹੋਵੇਗੀ ਪਵਿੱਤਰ ਬਾਈਬਲ ਕਨਵੈਨਸ਼ਨ-ਫਾਦਰ ਜ਼ੋਨ ਜੋਰਜ
Ad Position 24