ਹਾਜੀਪੁਰ, 26 ਫਰਵਰੀ (ਜੋਗਿੰਦਰ ਸਿੰਘ)- ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਟਕਸਾਲੀ ਆਗੂ ਜਥੇਦਾਰ ਕਿਰਪਾਲ ਸਿੰਘ ਗੇਰਾ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਲਖਵਿੰਦਰ ਸਿੰਘ ਟਿੰਮੀ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਵਲੋਂ ਪਿੰਡ ਹੰਦਵਾਲ ਦੇ ਸਾਹਮਣੇ ਸ਼ਾਹ ਨਹਿਰ ਵਿਭਾਗ ਨਾਲ ਮਿਲੀ ਭੁਗਤ ਕਰਕੇ ਬਹੁਤ ਰਕਬਾ ਬਰਬਾਦ ਕਰ ਦਿੱਤਾ ਹੈ ਜਿਸ ਵਿਰੁੱਧ ਪ੍ਰਦਰਸ਼ਨ 28 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫ਼ੀਆ ਵਿਰੁੱਧ ਅਗਲੀ ਕੂਟਨੀਤੀ ਵੀ ਉਸ ਦਿਨ ਹੀ ਬਣਾਈ ਜਾਵੇਗੀ |