ਅੱਡਾ ਸਰਾਂ, 26 ਫਰਵਰੀ (ਮਸੀਤੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਦੇ ਪਿ੍ੰਸੀਪਲ ਹਰਜੀਤ ਸਿੰਘ ਵਲੋਂ ਡੇਰਾ ਬਾਬਾ ਨਾਨਕ ਜਾ ਰਹੀ ਪੈਦਲ ਧਾਰਮਿਕ ਯਾਤਰਾ ਦੇ ਸਬੰਧ 'ਚ ਖਡਿਆਲਾ ਸੈਣੀਆਂ ਗੁਰਦੁਆਰਾ ਸਾਹਿਬ ਦੇ ਜਥੇਦਾਰ ਜਥੇਦਾਰ ਰਣਧੀਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਹਰਜੀਤ ਸਿੰਘ ਨੇ ਜਥੇਦਾਰ ਰਣਧੀਰ ਸਿੰਘ ਨੂੰ 1 ਮਾਰਚ ਨੂੰ ਸਕੂਲ ਵਲੋਂ ਲਗਾਏ ਜਾ ਰਹੇ ਲੰਗਰ ਵਿਚ ਸ਼ਾਮਿਲ ਹੋਣ ਲਈ ਸਨਮਾਨ ਤੇ ਸੱਦਾ ਪੱਤਰ ਦਿੱਤਾ | ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਨੂੰ ਜਾ ਰਹੀ ਸੰਗਤ ਦੇ ਰਸਤੇ ਵਿਚ ਸਕੂਲ ਵਲੋਂ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ | ਇਸ ਮੌਕੇ ਸਕੂਲ ਮੈਨੇਜਮੈਂਟ ਵਲੋਂ ਪ੍ਰਧਾਨ ਤਰਸੇਮ ਸਿੰਘ, ਵਾਈਸ ਪ੍ਰਧਾਨ ਬਲਬੀਰ ਸਿੰਘ ਤੱਗੜ ਅਤੇ ਸਕੱਤਰ ਸੁਰਿੰਦਰਪਾਲ ਸਿੰਘ ਵਲੋਂ ਵੀ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਬਾਬਾ ਜੀ ਅੱਗੇ ਸਕੂਲ ਦੀ ਚੜ੍ਹਦੀਕਲਾ ਅਤੇ ਤਰੱਕੀ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ | ਇਸ ਦੌਰਾਨ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਵੀ ਮੌਜੂਦ ਸਨ |