ਹਾਕੀ ਦੀ ਕੌਮੀ ਖਿਡਾਰਨ ਰਹੀ ਲੈਕ: ਸਤਵੀਰ ਕੌਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
ਅਜੀਤ ਡੈਸਕ
27-02-2026
ਹਰਿਆਣਾ, 26 ਫਰਵਰੀ (ਹਰਮੇਲ ਸਿੰਘ ਖੱਖ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀ ਵਜ਼ੀਦ ਵਿਖੇ ਬਤੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸੇਵਾਵਾਂ ਨਿਭਾਅ ਰਹੀ ਅਤੇ ਸਾਬਕਾ ਹਾਕੀ ਕੌਮੀ ਖਿਡਾਰਨ ਲੈਕਚਰਾਰ ਸਤਵੀਰ ਕੌਰ ਪਤਨੀ ਲੈਕ: ਹਰਵਿੰਦਰ ਸਿੰਘ ਭੀਖੋਵਾਲ ਦੇ ਬੇਵਕਤ ਅਕਾਲ ਚਲਾਣੇ 'ਤੇ ਜ਼ਿਲੇ੍ਹ ਦੀਆਂ ਵੱਖ ਵੱਖ ਵਿੱਦਿਅਕ ਸਾਹਿਤਕ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਸ ਸਬੰਧੀ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਸਾਬਕਾ ਸਿੰਡੀਕੇਟ ਮੈਂਬਰ ਡਾ. ਗੁਰਦੀਪ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਿ੍ੰਸੀਪਲ ਅਮਨਦੀਪ ਸ਼ਰਮਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਲੈਕਚਰਾਰ ਜਗਜੀਤ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਲੁਧਿਆਣਾ ਕਲਵੀਰ ਸਿੰਘ ਮਾਨ, ਅਕਾਲੀ ਦਲ ਹੁਸ਼ਿਆਰਪੁਰ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਪਿ੍ੰਸੀਪਲ ਧੀਰਜ ਵਿਸ਼ਿਸ਼ਟ, ਪਿ੍ੰਸੀਪਲ ਸੁਲੇਦਰ ਠਾਕੁਰ, ਪਿ੍ੰਸੀਪਲ ਤਰਲੋਚਨ ਸਿੰਘ, ਪਿ੍ੰਸੀਪਲ ਜਤਿੰਦਰ ਸਿੰਘ, ਪਿ੍ੰਸੀਪਲ ਰਣਜੀਤ ਸਿੰਘ, ਹਾਕੀ ਕੋਚ ਓਮਾ ਜਗੀ ਸਾਬਕਾ ਡੀ.ਐਸ.ਓ ਗੁਰਦਾਸਪੁਰ, ਹਾਕੀ ਕੋਚ ਮੋਹਨ ਸਿੰਘ. ਅਰਵਿੰਦਰ ਕੌਰ ਰੋਜ਼ੀ, ਰੇਨੰੂ ਬਾਲਾ ਆਰਸੀ ਐਫ ਕਪੂਰਥਲਾ, ਮਧੂ ਸ਼ਰਮਾ ਤਲਵਾੜਾ,ਕੁਲਵਿੰਦਰ ਕੌਰ ਜਲੰਧਰ, ਹਰਵਿੰਦਰ ਕੌਰ ਨਵਾਂ ਸ਼ਹਿਰ, ਅਮਨਦੀਪ ਕੌਰ ਮੋਗਾ( ਸਾਰੀਆਂ ਕੌਮੀ ਹਾਕੀ ਖਿਡਾਰਨਾਂ) ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਦੀ ਅਲੂਮਨੀ ਐਸੋਸੀਏਸ਼ਨ ਤੋਂ ਪਿ੍ੰਸੀਪਲ ਰਾਜੀਵ ਕੁਮਾਰ,ਪ੍ਰੋਫੈਸਰ ਸੁਰੇਸ਼ ਕੁਮਾਰ, ਸਕੱਤਰ ਵਰਿੰਦਰ ਸਿੰਘ ਨਿਮਾਣਾ, ਸਹਾਇਕ ਸਕੱਤਰ ਮਲਕੀਤ ਬੱਸੀ, ਗੌਰਮੈਂਟ ਟੀਚਰਜ਼ ਯੂਨੀਅਨ ਇਕਾਈ ਹੁਸ਼ਿਆਰਪੁਰ ਦੇ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ, ਸਲਾਹਕਾਰ ਸਾਥੀ ਸੁਨੀਲ ਕੁਮਾਰ,ਲੈਕਚਰਾਰ ਅਮਰ ਸਿੰਘ ਵਿੱਤ ਸਕੱਤਰ ਕਮਲਦੀਪ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਸੈਨਟਰ ਸੰਦੀਪ ਸਿੰਘ ਸੀਕਰੀ, ਐਡਵੋਕੇਟ ਦਿਆਲ ਪ੍ਰਤਾਪ ਸਿੰਘ ਰੰਧਾਵਾ, ਕੋਚ ਕੇਵਲ ਸਿੰਘ ਬਠਿੰਡਾ. ਜਗਦੀਪ ਸਿੰਘ ਫ਼ਤਿਹਗੜ੍ਹ ਸਾਹਿਬ, ਪਰਮੀਤ ਸਿੰਘ ਲੁਧਿਆਣਾ ਕੋਚ ਪੰਕਜ ਸ਼ਰਮਾ ਹਿਮਾਚਲ ਪ੍ਰਦੇਸ਼,ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ,ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਆਦਿ ਨੇ ਸਾਂਝੇ ਬਿਆਨ 'ਚ ਕਿਹਾ ਕਿ ਲੈਕਚਰਾਰ ਸਤਵੀਰ ਕੌਰ ਦੇ ਬੇਵਕਤ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਵਿੱਦਿਅਕ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |