11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਤਹਿਸੀਲ ਮੁਕੇਰੀਆਂ 'ਚ ਭਿ੍ਸ਼ਟਾਚਾਰ ਜ਼ੋਰਾਂ 'ਤੇ 'ਆਪ' ਵਰਕਰਾਂ ਨੂੰ ਵੀ ਨਹੀਂ ਬਖ਼ਸ਼ ਰਹੇ ਅਫ਼ਸਰ- ਜੱਗੀ

Ad Position 21
No active advertisement
ਅਜੀਤ ਡੈਸਕ 07-03-2026
ਮੁਕੇਰੀਆਂ, 6 ਮਾਰਚ (ਰਾਮਗੜ੍ਹੀਆ)-ਜਿੱਥੇ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਭਿ੍ਸ਼ਟਾਚਾਰ ਦੇ ਖ਼ਿਲਾਫ਼ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ | ਭਿ੍ਸ਼ਟਾਚਾਰ ਨੂੰ ਨੱਥ ਪਾਉਣ ਲਈ ਪੰਜਾਬ ਵਿਚ ਕਈ ਅਫ਼ਸਰਾਂ ਨੂੰ ਰੰਗੇ ਹੱਥੀਂ ਵਿਜੀਲੈਂਸ ਵਲੋਂ ਫੜਿਆ ਵੀ ਜਾ ਚੁੱਕਾ ਹੈ, ਜਿਸ ਦੀ ਆਮ ਲੋਕਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ, ਪਰ ਜੇਕਰ ਅਸੀਂ ਹਲਕਾ ਮੁਕੇਰੀਆਂ ਦੀ ਗੱਲ ਕਰੀਏ ਤਾਂ ਮੁਕੇਰੀਆਂ ਤਹਿਸੀਲ ਵਿਚ ਤਹਿਸੀਲਦਾਰ ਵਲੋਂ ਰਜਿਸਟਰੀ ਦੇ ਨਾਂਅ 'ਤੇ ਆਮ ਲੋਕਾਂ ਕੋਲੋਂ ਵਸੀਕਾ ਨਵੀਸਾ ਦੇ ਰਾਹੀਂ ਰਜਿਸਟਰੀ ਦੇ ਨਾਂਅ 'ਤੇ ਰੋਜ਼ਾਨਾ ਲੱਖਾਂ ਰੁਪਈਆਂ ਦੀ ਭਿ੍ਸ਼ਟਾਚਾਰੀ ਕੀਤੀ ਜਾ ਰਹੀ ਹੈ | ਹੋਰ ਤਾਂ ਹੋਰ 'ਆਪ' ਦੇ ਬਹੁਤ ਪੁਰਾਣੇ ਵਰਕਰਾਂ ਕੋਲੋਂ ਇਹ ਕਹਿ ਕੇ ਰਜਿਸਟਰੀਆਂ ਪਿੰਡ ਟਾਂਡਾ ਰਾਮ ਸਹਾਇ ਦੀਆਂ ਬੰਦ ਹਨ, ਉਸ ਕੋਲੋਂ 2 ਮਰਲੇ ਦੀ ਰਜਿਸਟਰੀ ਦਾ 35000 ਜਿਸ ਵਿਚ ਸਰਕਾਰੀ ਕਾਗ਼ਜ਼ ਤਕਰੀਬਨ 13,000 ਅਤੇ 10 ਮਰਲੇ ਦੀ ਰਜਿਸਟਰੀ ਦਾ 75000 ਜਿਸ ਵਿਚ ਸਰਕਾਰੀ ਕਾਗ਼ਜ਼ ਤਕਰੀਬਨ 40 ਹਜ਼ਾਰ ਦਾ ਲੱਗਿਆ ਹੈ | ਇਸੇ ਤਰ੍ਹਾਂ ਰੋਜ਼ਾਨਾ ਕਿੰਨੀਆਂ ਰਜਿਸਟਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਹਿਸਾਬ ਲੱਖਾਂ ਵਿਚ ਬਣਦਾ ਹੈ | ਉਨ੍ਹਾਂ ਨੇ ਪੰਜਾਬ ਦੇ ਰੈਵੀਨਿਊ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਇਸ ਤਹਿਸੀਲ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਜੋ ਸਰਕਾਰ ਦੀ ਚੰਗੀ ਛਵੀ ਲੋਕਾਂ ਵਿਚ ਬਰਕਰਾਰ ਰਹੇ |
Ad Position 22
No active advertisement
ਪਿਛਲੀ ਖ਼ਬਰ ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਅਗਲੀ ਖ਼ਬਰ ਐਵੇਂ ਰੌਲਾ ਪੈ ਗਿਆ! ਮਜੀਠੀਆ ਦਾ ਬੀਬੀ ਮਹਿੰਦਰ ਕੌਰ ਜੋਸ਼ ਦੇ ਘਰ ਆਉਣ ਦਾ
Ad Position 24