10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਸੰਬੰਧੀ ਹੋਈ ਇਕੱਤਰਤਾ

Ad Position 21
No active advertisement
ਅਜੀਤ ਡੈਸਕ 07-03-2026
ਟਾਂਡਾ ਉੜਮੁੜ, 6 ਮਾਰਚ (ਭਗਵਾਨ ਸਿੰਘ ਸੈਣੀ)-ਸ੍ਰੀ ਰਾਮ ਨੌਮੀ ਦੇ ਵਿਸ਼ਾਲ ਸ਼ੋਭਾ ਯਾਤਰਾ ਨੂੰ ਲੈ ਕੇ ਸਮੁੱਚੇ ਨਗਰ ਦੀਆਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੀ ਵਿਸ਼ਾਲ ਇਕੱਤਰਤਾ ਮਹਾਦੇਵ ਮੰਦਰ ਵਿਖੇ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਦੀਪਕ ਬਹਿਲ ਦੀ ਅਗਵਾਈ ਵਿਚ ਹੋਈ, ਜਿਸ ਵਿਚ ਮਹੰਤ ਸ੍ਰੀ ਮੁਰਲੀ ਧਰ ਮਹਾਰਾਜ ਤੇ ਸੰਜੀਵ ਸ਼ਾਸਤਰੀ ਤੋਂ ਇਲਾਵਾ ਬ੍ਰਾਹਮਣ ਸਮਾਜ ਨੇ ਪੂਰੀ ਰੀਤੀ ਰਿਵਾਜ ਤੇ ਮੰਤਰ ਉਚਾਰਨ ਨਾਲ 24 ਮਾਰਚ ਨੂੰ ਸ੍ਰੀ ਰਾਮ ਨੌਮੀ ਦੇ ਉਪਲਕਸ਼ ਵਿਚ ਵਿਸ਼ਾਲ ਸ਼ੋਭਾ ਯਾਤਰਾ ਦਾ ਸੰਖ ਨਾਥ ਕੀਤਾ ਜਿਸ ਮਗਰੋਂ ਹਾਜ਼ਰ ਸੰਗਤਾਂ ਨੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ | ਇਸ ਮੌਕੇ ਪ੍ਰਧਾਨ ਦੀਪਕ ਬਹਿਲ ਨੇ ਇਲਾਕੇ ਦੀ ਧਾਰਮਿਕ ਸੰਸਥਾਵਾਂ ਦੇ ਸਾਂਝੇ ਉਪਰਾਲੇ ਸਦਕਾ ਸਜਾਈ ਜਾ ਰਹੀ ਇਸ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਪੱਤਰ ਜਾਰੀ ਕੀਤਾ ਉੱਥੇ ਤਿਆਰੀਆਂ ਸਬੰਧੀ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ | ਇਸ ਮੌਕੇ ਅਸ਼ੋਕ ਬਹਿਲ, ਸੁਰਿੰਦਰ ਨਈਅਰ, ਜੀਵਨ ਕੁਮਾਰ ਬਬਲੀ, ਦਿਲਬਾਗ ਰਾਏ, ਸੁਭਾਸ਼ ਸੋਧੀ, ਸੰਜੀਵ ਸ਼ਰਮਾ ਸ਼ਿਵ ਮੰਦਿਰ, ਰਣਜੀਤ ਜੀਤਾ, ਰਾਜਨ ਸੋਦੀ, ਨਵਦੀਪ ਛਿੱਤਰੂ, ਆਸ਼ੂ ਵੈਦ, ਬਾਬੂ ਰੂਪ ਲਾਲ, ਗੁਰਮੁੱਖ ਸਿੰਘ, ਅਨਿਲ ਕੁਮਾਰ, ਰਾਜ ਠਾਕੁਰ, ਰਿੰਪਾ ਬਹਿਲ, ਆਤਮਜੀਤ ਸੋਢੀ, ਸੇਠ ਰਾਮ ਸੇਠੀ, ਕੋਮਲ, ਬਿਮਲ, ਰਾਜਨ ਸੋਧੀ, ਸ਼ੇਰੂਪੁਰੀ, ਅਰੁਣਪੁਰੀ, ਗੁਰਮੁਖ ਸਿੰਘ, ਮਿਕੀ ਪੰਡਿਤ, ਪਵਨ ਚੱਡਾ, ਸੋਨੰੂ ਖੁੱਲਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਿਕ ਸੰਸਥਾਵਾਂ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੀ. ਐੱਨ. ਬੀ. ਮੁਕੇਰੀਆਂ ਦੇ ਸਟਾਫ਼ ਨੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪ. ਸ. ਸ. ਫ. ਦੀ ਵਰਚੂਅਲ ਮੀਟਿੰਗ ਹੋਈ
Ad Position 24