ਮੁਕੇਰੀਆਂ, 6 ਮਾਰਚ (ਰਾਮਗੜ੍ਹੀਆ)-ਪੀ. ਐੱਨ. ਬੀ. ਮੇਨ ਬਰਾਂਚ ਬੈਂਕ ਮੁਕੇਰੀਆਂ ਵਿਖੇ ਚੀਫ਼ ਮੈਨੇਜਰ ਬਾਲ ਕਿ੍ਸ਼ਨ ਦੀ ਅਗਵਾਈ ਹੇਠ ਸਮੂਹ ਵਰਕਰਾਂ ਵਲੋਂ ਹੋਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ਅਤੇ ਕਰਮਚਾਰੀਆਂ ਵਲੋਂ ਇੱਕ ਦੂਸਰੇ ਨੂੰ ਰੰਗ ਲਗਾਇਆ ਗਿਆ ਅਤੇ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਕੁੱਝ ਬੈਂਕ ਦੇ ਪੁਰਾਣੇ ਗ੍ਰਾਹਕ ਵੀ ਹਾਜ਼ਰ ਸਨ ਜਿਨ੍ਹਾਂ ਨੇ ਵੀ ਇਸ ਸ਼ੁੱਭ ਮੌਕੇ 'ਤੇ ਹੋਲੀ ਦਾ ਤਿਉਹਾਰ ਬੈਂਕ ਅਧਿਕਾਰੀਆਂ ਕਰਮਚਾਰੀਆਂ ਨਾਲ ਖ਼ੁਸ਼ੀ ਨਾਲ ਮਨਾਇਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੈਨੇਜਰ ਆਰ. ਕੇ. ਅਤਰੀ ਸਮੇਤ ਹੋਰ ਕਰਮਚਾਰੀ ਵੀ ਮੌਜੂਦ ਸਨ |