10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕਮਲੇਸ਼ ਰਾਣੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ

Ad Position 21
No active advertisement
ਅਜੀਤ ਡੈਸਕ 07-03-2026
ਤਲਵਾੜਾ, 6 ਮਾਰਚ (ਮਹਿਤਾ)-ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਤਲਵਾੜਾ ਵਿਖੇ ਤੈਨਾਤ ਫਾਰਮਾਸਿਸਟ ਸ੍ਰੀਮਤੀ ਕਮਲੇਸ਼ ਰਾਣੀ ਆਪਣੀ 34 ਵਰਿ੍ਹਆਂ ਦੀ ਵੇਦਾਗ ਨੌਕਰੀ ਤੋ ਬਾਅਦ ਸੇਵਾ ਮੁਕਤ ਹੋ ਗਏ | ਪਿ੍ੰ. ਇੰਜ. ਮਾਂਗਟ ਅਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨ ਮੈਡਮ ਕਮਲੇਸ਼ ਨੂੰ ਸੰਸਥਾ ਵਿਖੇ ਪਹੁੰਚਣ 'ਤੇ ਬੁੱਕਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਪਿ੍ੰ. ਇੰਜ. ਧਰਮਿੰਦਰਪਾਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਡਮ ਕਮਲੇਸ਼ ਰਾਣੀ ਨੇ ਆਪਣੀ 34 ਵਰਿ੍ਹਆ ਦੀਆਂ ਸੇਵਾਵਾਂ ਬਹੁਤ ਹੀ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਈਆਂ | ਪਿ੍ੰ. ਇੰਜ. ਮਾਂਗਟ ਅਤੇ ਸਮੂਹ ਸਟਾਫ਼ ਵਲੋਂ ਮੈਡਮ ਕਮਲੇਸ਼ ਰਾਣੀ ਨੂੰ ਸਮਰਿਤੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਵਿਕਰਮ ਸਿੰਘ, ਜੀਵਨ ਸਿੰਘ, ਡਾ. ਸਤਨਾਮ ਸਿੰਘ, ਡਾ. ਕੁਲਵਿੰਦਰ ਕੌਰ ਨਵਾਸ਼ਹਿਰ, ਡਾ. ਗੁਰਿੰਦਰ ਸਿੰਘ ਮਹਿਲਪੁਰ, ਰੁਪਿੰਦਰ ਸਿੰਘ ਅਟਵਾਲ, ਰਣਜੀਤ ਵਰਮਾ, ਰਾਜਿੰਦਰ ਸਿੰਘ, ਟੀ. ਊ. ਸੁਸ਼ੀਲ ਕੌਰ, ਟੀ. ਊ. ਨਿਰਮਲ ਸਿੰਘ ਬੱਧਣ, ਟੀ. ਊ. ਹਰਵਿੰਦਰ ਸਿੰਘ ਹੈਪੀ, ਪ੍ਰਧਾਨ ਲੋਕਲ ਯੂਨਿਟ ਇੰਜ. ਮਨਜੀਤ ਸਿੰਘ ਸੈਣੀ ਆਦਿ ਤੋਂ ਇਲਾਵਾ ਆਈ. ਟੀ. ਆਈ. ਦਾ ਸਮੂਹ ਸਟਾਫ਼ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈਚਾਰਕ ਸਾਂਝ ਤੇ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ ਅਰੋੜਾ ਮਹਾਂਸਭਾ- ਕਮਲਜੀਤ ਸੇਤੀਆ ਅਗਲੀ ਖ਼ਬਰ ਪੀ. ਐੱਨ. ਬੀ. ਮੁਕੇਰੀਆਂ ਦੇ ਸਟਾਫ਼ ਨੇ ਹੋਲੀ ਦਾ ਤਿਉਹਾਰ ਮਨਾਇਆ
Ad Position 24