ਟਾਂਡਾ ਉੜਮੁੜ, 6 ਮਾਰਚ (ਕੁਲਬੀਰ ਸਿੰਘ ਗੁਰਾਇਆ)-ਪਿਆਰ ਅਤੇ ਸਤਿਕਾਰ ਨਾਲ ਕਈ ਵਾਰ ਅਜਿਹੇ ਵੱਡੇ ਮਸਲੇ ਹੱਲ ਹੋ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਵੱਡੇ ਵੱਡੇ ਲੜਾਈ ਝਗੜਿਆਂ ਨਾਲ ਵੀ ਹੱਲ ਨਹੀਂ ਕਰ ਸਕਦੇ ਇਸੇ ਗੱਲ ਨੂੰ ਸਮਝਦੇ ਹੋਏ ਅਰੋੜਾ ਮਹਾਂਸਭਾ ਪੰਜਾਬ ਜਦੋਂ ਦੀ ਹੋਂਦ ਵਿਚ ਆਈ ਹੈ ਇਸ ਨੇ ਹਿੰਦੂ ਸਿੱਖ ਏਕਤਾ ਦੇ ਨਾਊਰੇ ਨੂੰ ਬੁਲੰਦ ਕੀਤਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਇਆ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਰੋੜਾ ਮਹਾਂਸਭਾ ਪੰਜਾਬ ਦੇ ਪ੍ਰਧਾਨ ਕਮਲਜੀਤ ਸੇਤੀਆ ਨੇ ਅਰੋੜਾ ਮਹਾ ਸਭਾ ਟਾਂਡਾ ਵੱਲੋਂ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੀਤੇ | ਉਨ੍ਹਾਂ ਕਿਹਾ ਕਿ ਅਰੋੜਾ ਮਹਾ ਸਭਾ ਟਾਂਡਾ ਵੱਲੋਂ ਜੋ 10 ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਉਸ ਨਾਲ ਸਮਾਜ ਦੇ ਗ਼ਰੀਬ ਵਰਗ ਨੂੰ ਵੱਡੀ ਰਾਹਤ ਮਿਲੇਗੀ ਅਤੇ ਜੋ ਬੱਚੇ ਚੰਗੀ ਸਿੱਖਿਆ ਗ੍ਰਹਿਣ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਕ ਵਧੀਆ ਮੌਕਾ ਮਿਲੇਗਾ | ਇਸ ਮੌਕੇ ਬੋਲਦਿਆਂ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਅਰੋੜਾ ਮਹਾਂਸਭਾ ਟਾਂਡਾ ਵੱਲੋਂ ਬੀਤੇ ਸਮੇਂ ਦੌਰਾਨ ਜਿੱਥੇ ਹਰ ਪੀੜਤਾਂ ਦੀ ਮਦਦ ਲਈ ਅੱਗੇ ਵਧ ਕੇ ਕੰਮ ਕੀਤਾ ਗਿਆ ਸੀ ਉਸੇ ਤਰ੍ਹਾਂ ਅੱਖਾਂ ਦਾ ਫ਼ਰੀ ਆਪੇ੍ਰਸ਼ਨ ਕੈਂਪ ਲਗਾ ਕੇ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਵਿਚ ਫ਼ਰੀ ਲੈਂਜ ਪਵਾਏ ਗਏ | ਸਮਾਰੋਹ ਵਿਚ ਵਿਸ਼ੇਸ਼ ਰੂਪ ਨਾਲ ਸ਼ਾਮਿਲ ਹੋਏ ਜਿਲ੍ਹਾ ਪ੍ਰਧਾਨ ਰਮੇਸ਼ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਇਹ ਵਿਸ਼ਵਾਸ ਦਵਾਇਆ ਕਿ ਉਹ ਅਰੋੜਾ ਮਹਾ ਸਭਾ ਟਾਂਡਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਲਈ ਹਮੇਸ਼ਾ ਆਪਣਾ ਲੜੀਦਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਉਨ੍ਹਾਂ ਦੀ ਟੀਮ ਸਮੇਂ ਸਮੇਂ ਤੇ ਹਰ ਤਰ੍ਹਾਂ ਦੀ ਮਦਦ ਕਰਦੀ ਰਹੇਗੀ | ਇਸ ਮੌਕੇ ਅਰੋੜਾ ਮਹਾਂਸਭਾ ਟਾਂਡਾ ਵਲੋਂ ਪੰਜਾਬ ਪ੍ਰਧਾਨ ਕਮਲਜੀਤ ਸੇਤੀਆ ਅਤੇ ਉਨ੍ਹਾਂ ਨਾਲ ਆਏ ਸਮੂਹ ਅਹੁਦੇਦਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਰਤ ਭੂਸ਼ਣ ਮਦਾਨ, ਰਜਿੰਦਰ ਸਿੰਘ ਮਾਰਸ਼ਲ, ਗੁਰਬਚਨ ਸਿੰਘ ਅਰੋੜਾ, ਮਹਿੰਦਰਪਾਲ ਮਦਾਨ, ਬੱਬੂ ਸੰਧਾਵਾਲੀਆ, ਸੇਵਾ ਸਿੰਘ, ਆਤਮਜੀਤ ਸਿੰਘ ਸੋਡੀ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |