10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਰਕਾਰੀ ਸਕੂਲ ਕਰਾੜੀ ਦਾ ਇਨਾਮ ਵੰਡ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 07-03-2026
ਤਲਵਾੜਾ, 6 ਮਾਰਚ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਕਰਾੜੀ (ਬਹਿ ਜੋਗਣ) ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਵਿਚ ਸੇਵਾਮੁਕਤ ਲੈਕਚਰਾਰ ਠਾਕੁਰ ਨਰਦੇਵ ਸਿੰਘ ਸਾਬਕਾ ਸਰਪੰਚ ਕਰਾੜੀ (ਬਹਿ ਜੋਗਣ) ਬਤੌਰ ਮੁੱਖ ਮਹਿਮਾਨ ਪਹੁੰਚੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਨੰਬਰਦਾਰ ਜਗਦੇਵ ਸਿੰਘ ਸਨ | ਸਮਾਗਮ ਦੀ ਪ੍ਰਧਾਨਗੀ ਬੀ. ਐੱਨ. ਓ. ਅਮਿਤ ਰਾਣਾ ਬਲਾਕ ਕਮਾਹੀ ਦੇਵੀ ਨੇ ਕੀਤੀ | ਸਕੂਲ ਪਹੁੰਚਣ 'ਤੇ ਸਕੂਲ ਮੁਖੀ ਸਤਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਮੁੱਖ ਮਹਿਮਾਨ ਠਾ. ਨਰਦੇਵ ਸਿੰਘ ਵਿਸ਼ੇਸ਼ ਮਹਿਮਾਨ ਨੰਬਰਦਾਰ ਜਗਦੇਵ ਸਿੰਘ ਅਤੇ ਬੀ. ਐਨ. ਓ. ਅਮਿਤ ਰਾਣਾ ਦਾ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਮੁਖੀ ਮੈਡਮ ਸਤਿੰਦਰ ਕੌਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹ ਕੇ ਸੁਣਾਈ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਭੰਗੜਾ, ਗਿੱਧਾ, ਸਕਿੱਟਾਂ ਅਤੇ ਦੇਸ਼ ਭਗਤੀ ਦੇ ਪ੍ਰੋਗਰਾਮਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕੀਤੇ ਗਏ | ਮੁੱਖ ਮਹਿਮਾਨ ਠਾ. ਨਰਦੇਵ ਸਿੰਘ ਵਿਸ਼ੇਸ਼ ਮਹਿਮਾਨ ਨੰਬਰਦਾਰ ਜਗਦੇਵ ਸਿੰਘ ਅਤੇ ਬੀ. ਐਨ. ਓ. ਅਮਿਤ ਰਾਣਾ ਨੇ ਸਕੂਲ ਦੇ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਮਿਰਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਜਸਵੀਰ ਸਿੰਘ ਤਲਵਾੜਾ, ਸਰਪੰਚ ਜਤਿੰਦਰ ਕੁਮਾਰ ਕਰਾੜੀ, ਪੰਚ ਜਸਵਿੰਦਰ ਕੌਰ, ਗੁਰਮੀਤ ਕੌਰ, ਸੁਨੀਲ ਕੁਮਾਰ, ਸਰਵਜੀਤ ਸਿੰਘ, ਕਮਲੇਸ਼ ਸ਼ਰਮਾ, ਰਾਜਵਿੰਦਰ ਕੌਰ, ਵਿਕਾਸ ਸ਼ਰਮਾ, ਤਾਨਿਆ ਕਸ਼ਯਪ ਆਦਿ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਤੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਨ. ਪੀ. ਐੱਸ. ਕਰਮਚਾਰੀ 8 ਨੂੰ ਕਰਨਗੇ ਚੰਡੀਗੜ੍ਹ ਕੂਚ ਅਗਲੀ ਖ਼ਬਰ ਭਾਈਚਾਰਕ ਸਾਂਝ ਤੇ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ ਅਰੋੜਾ ਮਹਾਂਸਭਾ- ਕਮਲਜੀਤ ਸੇਤੀਆ
Ad Position 24