22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਕਾਲਗੜ੍ਹ ਵਿਖੇ 21ਵਾਂ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਅੱਜ, ਪ੍ਰਬੰਧ ਮੁਕੰਮਲ

Ad Position 21
No active advertisement
ਅਜੀਤ ਡੈਸਕ 08-03-2026
ਗੜ੍ਹਸ਼ੰਕਰ, 7 ਮਾਰਚ (ਧਾਲੀਵਾਲ)- ਕੈਨੇਡਾ ਨਿਵਾਸੀ ਸਮਾਜ ਸੇਵੀ ਹਰਗੁਰਚੇਤ ਸਿੰਘ ਗਿੱਲ ਅਤੇ ਬਲਦੀਪ ਸਿੰਘ ਗਿੱਲ ਵੱਲੋਂ ਆਪਣੇ ਪਿਤਾ ਸਵਰਗੀ ਮਹਿੰਦਰ ਸਿੰਘ ਗਿੱਲ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਅਕਾਲਗੜ੍ਹ ਵਿਖੇ 8 ਮਾਰਚ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ 21ਵਾਂ ਸਵਰਗੀ ਮਹਿੰਦਰ ਸਿੰਘ ਗਿੱਲ ਯਾਦਗਾਰੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਬੰਧਕ ਬਲਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੀ ਡਾਕਟਰੀ ਟੀਮ ਕੈਂਪ ਵਿਚ ਅੱਖਾਂ ਅਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕਰੇਗੀ | ਉਨ੍ਹਾਂ ਦੱਸਿਆ ਕਿ ਕੈਂਪ ਵਾਸਤੇ ਮਰੀਜ਼ਾਂ ਨੂੰ ਗੜ੍ਹਸ਼ੰਕਰ ਅਤੇ ਅੱਡਾ ਗੋਲੀਆਂ ਤੋਂ ਲਿਆਉਣ, ਗੁਰੂ ਘਰ ਵਿਚ ਲੰਗਰ ਅਤੇ ਡਾਕਟਰੀ ਟੀਮ ਦੇ ਸਮੁੱਚੇ ਪ੍ਰਬੰਧ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੇ ਮੰਤਵ ਨਾਲ ਪ੍ਰਚਾਰ ਵਿਚ ਕੋਈ ਵੀ ਕਸਰ ਨਹੀਂ ਛੱਡੀ ਗਈ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਅੱਖਾਂ ਦੀਆਂ ਬਿਮਾਰੀਆਂ ਦੇ ਆਪ੍ਰੇਸ਼ਨ, ਲੈਜ਼, ਐਨਕਾਂ ਆਦਿ ਦਾ ਸਾਰਾ ਇਲਾਜ ਮੁਫ਼ਤ ਹੋਵੇਗਾ | ਕੈਂਪ ਵਿਚ ਐਕਸ-ਰੇ, ਈ.ਸੀ.ਜੀ. ਆਦਿ ਲੋੜੀਂਦੀਆਂ ਸੇਵਾਵਾਂ ਮੌਕੇ 'ਤੇ ਦਿੱਤੀਆਂ ਜਾਣਗੀਆਂ | ਬਲਦੀਪ ਸਿੰਘ ਗਿੱਲ ਨੇ ਇਲਾਕੇ ਭਰ ਦੇ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਕੈਂਪ ਵਿਚ ਪਹੰੁਚ ਕੇ ਕੈਂਪ ਦਾ ਲਾਭ ਉਠਾਉਣ | ਇਸ ਮੌਕੇ ਉਨ੍ਹਾਂ ਨਾਲ ਪਰਵਿੰਦਰ ਸਿੰਘ ਸੰਘਾ ਕੈਨੇਡਾ, ਨਰਿੰਦਰ ਪਾਲ ਸਿੰਘ ਗਿੱਲ, ਸੂਬਾ ਸਿੰਘ ਸੰਧੂ, ਜਸਵੀਰ ਸਿੰਘ ਸੋਢੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਪੋਰਟਸ ਕਲੱਬ ਚੰਦੇਲੀ ਵਲੋਂ ਸੈਵਨ-ਏ-ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਪ੍ਰਵੀਨ ਕੁਮਾਰ ਨੇ ਅਹੁਦਾ ਸੰਭਾਲਿਆ
Ad Position 24