ਮਾਹਿਲਪੁਰ, 7 ਮਾਰਚ (ਰਜਿੰਦਰ ਸਿੰਘ)-ਦਸਮੇਸ਼ ਸਪੋਰਟਸ ਕਲੱਬ ਚੰਦੇਲੀ ਵੱਲੋਂ 25ਵਾਂ ਸੈਵਨ-ਏ-ਸਾਈਡ ਫੁੱਟਬਾਲ ਟੂਰਨਾਮੈਂਟ ਪ੍ਰਧਾਨ ਸਰਬਜੀਤ ਸਿੰਘ ਚੰਦੇਲੀ ਦੀ ਅਗਵਾਈ 'ਚ ਤੇ ਰਾਜੇਸ਼ ਕੁਮਾਰ ਦੀ ਦੇਖ-ਰੇਖ 'ਚ ਪ੍ਰਵਾਸੀ ਭਾਰਤੀ, ਸਮੂਹ ਗ੍ਰਾਮ ਪੰਚਾਇਤ, ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ ਜਿਸ 'ਚ ਓਪਨ ਤੇ ਭਾਰ ਵਰਗ ਦੀਆਂ ਲਗਭਗ 28 ਟੀਮਾਂ ਭਾਗ ਲੈ ਰਹੀਆਂ ਹਨ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਵਾਸੀ ਭਾਰਤੀ ਤਜਿੰਦਰ ਸਿੰਘ ਸੋਨੂੰ ਅਮਰੀਕਾ, ਸੰਦੀਪ ਕੌਰ ਤੇ ਸਰਪੰਚ ਕਮਲ ਦੇਵੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ | ਅੱਜ ਕਰਵਾਏ ਗਏ ਮੁਕਾਬਲਿਆਂ 'ਚ ਪਿੰਡ ਭੂੰਨੋ ਦੀ ਟੀਮ ਨੇ ਪਿੰਡ ਘੁਮਿਆਲਾ ਦੀ ਟੀਮ ਨੂੰ 4-0 ਨਾਲ, ਪਿੰਡ ਹੱਲੂਵਾਲ ਦੀ ਟੀਮ ਨੇ ਪਿੰਡ ਜੰਡੋਲੀ ਦੀ ਟੀਮ ਨੂੰ ਪੈਨਲਟੀ ਕਿੱਕ ਰਾਹੀ 5-4 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਰਾਜੇਸ਼ ਕੁਮਾਰ, ਭਜਨ ਲਾਲ ਗ੍ਰਾਮ ਸੇਵਕ, ਠੇਕੇਦਾਰ ਭਜਨ ਲਾਲ, ਥਾਣੇਦਾਰ ਮੋਹਣ ਲਾਲ, ਕਮਲਜੀਤ ਪੰਚ, ਜੁਗਿੰਦਰ ਸਿੰਘ ਬੈਂਸ, ਭਾਈ ਵਰਿੰਦਰ ਸਿੰਘ ਬਾੜੀਆਂ, ਸੁਰਿੰਦਰ ਸਿੰਘ ਖਾਬੜਾ, ਜੁਗਿੰਦਰ ਸਿੰਘ ਬੈਂਸ, ਅਜੇ ਕੁਮਾਰ ਅਮਰੀਕਾ, ਰਜਨੀਸ਼ ਕੁਮਾਰ, ਨੰਬਰਦਾਰ ਤਜਿੰਦਰ ਸਿੰਘ, ਜਸਵਿੰਦਰ ਸਿੰਘ ਪੰਚ, ਸਰਬਜੀਤ ਪੋਲਾ,ਬਲਵਿੰਦਰ ਸਿੰਘ ਗੋਹਗੜੋ, ਜੁਝਾਰ ਸਿੰਘ, ਗੁਰਮੇਲ ਸਿੰਘ, ਜਗਜੀਤ ਸਿੰਘ ਜੱਗ, ਗੌਰਵ ਇੰਗਲੈਂਡ, ਰਣਜੀਤ ਸਿੰਘ ਬੈਂਸ ਰਿੰਕੂ, ਗੋਪੀ ਨਿਊਜ਼ੀਲੈਂਡ, ਜਿਨੀ ਸੇਠੀ ਇੰਗਲੈਂਡ, ਸੁਖਵਿੰਦਰ ਸੁੱਖਾ ਕੈਨੇਡਾ, ਸੋਮ ਬੈਂਸ ਇੰਗਲੈਂਡ, ਜਸਵਾਲ ਬੈਂਸ ਇੰਗਲੈਂਡ, ਹਰਮਨ ਸਿੰਘ ਖਾਬੜਾ, ਪਲਵਿੰਦਰ ਪਾਲੀ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ |