ਗੜ੍ਹਦੀਵਾਲਾ, 7 ਮਾਰਚ (ਚੱਗਰ)-ਮਾਨਵਤਾ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਐਨ.ਆਰ.ਆਈ. ਵੀਰਾਂ ਅਤੇ ਇਲਾਕੇ ਦੇ ਸਮਾਜ ਸੇਵੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਡੀ.ਏ.ਵੀ. ਸਕੂਲ ਗੜ੍ਹਦੀਵਾਲਾ ਵਿਖੇ 8 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦੂਸਰਾ ਫਿਜਿਓਥੈਰਿਪੀ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੇ ਸਰਵਾਈਕਲ, ਬੈਕ ਪੇਨ, ਜੋੜਾਂ ਦੇ ਦਰਦ ਅਤੇ ਮਾਸਪੇਸ਼ੀਆਂ ਦੇ ਦਰਦਾਂ ਬਾਰੇ ਫਿਜਿਓਥੈਰਿਪੀ ਕੀਤੀ ਜਾਵੇਗੀ | ਇਹ ਜਾਣਕਾਰੀ ਐਨ.ਆਰ.ਆਈ. ਤੇ ਸਮਾਜ ਸੇਵਕ ਕਮਲ ਸੇਠ ਤੇ ਹੋਰ ਅਹੁਦੇਦਾਰਾਂ ਵਲੋਂ ਦਿੱਤੀ ਗਈ |