24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਐਚ.ਪੀ.ਵੀ. ਵੈਕਸੀਨ ਦੀ ਸੀ.ਐਚ.ਸੀ. ਬੀਣੇਵਾਲ ਤੋਂ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 08-03-2026
ਬੀਣੇਵਾਲ, 7 ਮਾਰਚ (ਬੈਜ ਚੌਧਰੀ)-ਸਿਵਲ ਸਰਜਨ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਅਤੇ ਐਸ.ਐਮ.ਓ. ਪੀ.ਐਚ.ਸੀ. ਪੋਸੀ ਦੀ ਅਗਵਾਈ ਵਿਚ ਸਰਕਾਰ ਵਲੋਂ ਸ਼ੁਰੂ ਕਰਵਾਈ ਜਾ ਰਹੀ ਐਚ.ਪੀ.ਵੀ. ਵੈਕਸੀਨ ਦੀ ਸ਼ੁਰੂਆਤ ਪੀ.ਐਚ.ਸੀ. ਪੋਸੀ ਅਤੇ ਸੀ.ਐਚ.ਸੀ. ਝੁੰਗੀਆਂ (ਬੀਣੇਵਾਲ) 'ਚ ਡਾ: ਨਿਰਮਲ ਕੁਮਾਰ ਐਸ.ਐਮ.ਓ. ਵਲੋਂ ਕਰਵਾਈ ਗਈ | ਇਸ ਮੌਕੇ ਡਾ: ਨਿਰਮਲ ਕੁਮਾਰ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਹ ਟੀਕਾ ਉਨ੍ਹਾਂ ਲੜਕੀਆਂ ਨੂੰ ਲਗਾਇਆ ਜਾਵੇਗਾ ਜਿਨ੍ਹਾਂ ਨੇ ਆਪਣਾ 14ਵਾਂ ਜਨਮ ਦਿਨ ਮਨਾ ਲਿਆ ਹੈ ਅਤੇ 15ਵਾਂ ਸਾਲ ਸ਼ੁਰੂ ਹੋ ਚੁੱਕਾ ਹੈ | ਜੇਕਰ 15ਵਾਂ ਸਾਲ ਪੁਰਾ ਹੋਣ 'ਚ 90 ਦਿਨ ਬਾਕੀ ਹਨ ਤਾਂ ਵੀ ਇਹ ਟੀਕਾ ਲਗ ਸਕਦਾ ਹੈ | ਇਹ ਟੀਕਾ ਸਰਵਾਈਕ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਤੋਂ ਬਚਾਅ ਕਰਦਾ ਹੈ | ਇਸ ਮੌਕੇ ਕੇਵਲ ਸਿੰਘ ਸੀਨੀਅਰ ਹੈਲਥ ਇੰਸਪੈਕਟਰ, ਮੱਖਣ ਸਿੰਘ, ਰਜਿੰਦਰ ਕੌਰ ਐਲ.ਐਚ.ਵੀ., ਪੂਜਾ ਰਾਣੀ ਏ.ਐਨ.ਐਮ., ਮੁਕੇਸ਼ ਕੁਮਾਰ ਅਤੇ ਸੀ.ਐਚ.ਸੀ. ਦਾ ਸਟਾਫ਼ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਐਸ.ਸੀ.ਬੀ.ਸੀ ਵੈੱਲਫੇਅਰ ਫੈਡਰੇਸ਼ਨ ਵਲੋਂ ਪਿ੍ੰ: ਧਰਮਿੰਦਰ ਸਿੰਘ ਜ਼ਿਲ੍ਹਾ ਚੀਫ਼ ਐਡਵਾਈਜ਼ਰ ਨਿਯੁਕਤ
Ad Position 24