ਚੌਲਾਂਗ, 9 ਮਾਰਚ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਜ਼ਹੂਰਾ ਵਿਖੇ ਰਿਟਾਇਰਡ ਹੈਂਡ ਟੀਚਰ ਕਾਂਤੀ ਪ੍ਰਕਾਸ਼ ਦੀ ਅੰਤਿਮ ਅਰਦਾਸ ਤੇ ਅਖੰਡ ਪਾਠ ਸਾਹਿਬ ਦੇ ਭੋਗ ਦਿਨ ਮੰਗਲਵਾਰ ਨੂੰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਪਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਪੁੱਤਰ ਪੁਸ਼ਪਿੰਦਰ ਸਿੰਘ ਮੁਲਤਾਨੀ ਤੇ ਪਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਕਾਂਤੀ ਪ੍ਰਕਾਸ਼ ਜੋ ਆਪਣੀ ਸਵਾਸਾਂ ਦੀ ਪੂੰਜੀ ਨੂੰ ਸਮੇਟਦੇ ਹੋਏ ਮਿਤੀ 1 ਮਾਰਚ ਨੂੰ ਸਵਰਗ ਸਿਧਾਰ ਗਏ ਸਨ | ਉਨ੍ਹਾਂ ਨੂੰ 10 ਮਾਰਚ ਨੂੰ ਸਮਾਜਿਕ ਰਾਜਨੀਤਿਕ ਤੇ ਸਿੱਖਿਆ ਵਿਭਾਗ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਰਧਾ ਦੇ ਫ਼ੁਲ ਭੇਟ ਕਰਨਗੀਆਂ |