ਦਸੂਹਾ, 9 ਮਾਰਚ (ਭੁੱਲਰ)-ਦਸੂਹਾ ਵਿਖੇ ਬਰਾਈਟ ਸਮਾਈਲ ਡੈਂਟਲ ਐਂਡ ਫੇਸ਼ੀਅਲ ਅਸਥੈਟਿਕ ਕਲੀਨਿਕ ਦਾ ਉਦਘਾਟਨ ਐੱਸ.ਐਮ.ਓ ਡਾਕਟਰ ਹਰਜੀਤ ਸਿੰਘ, ਹਾਰਟ ਸਪੈਸ਼ਲਿਸਟ ਡਾਕਟਰ ਦੀਦਾਰ ਸਿੰਘ, ਡਾਕਟਰ ਸੀਮਾ ਅਤੇ ਪਿ੍ੰਸੀਪਲ ਚੰਨਣ ਸਿੰਘ ਵਲੋਂ ਸਾਂਝੇ ਤੌਰ _ਤੇ ਕਰ ਕਮਲਾ ਨਾਲ ਕੀਤਾ ਗਿਆ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗਿਆਨੀ ਸਤਪਾਲ ਸਿੰਘ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਉਨ੍ਹਾਂ ਡਾਕਟਰ ਨਵਤਿੰਦਰ ਪ੍ਰੀਤ ਕੌਰ ਬੀ.ਡੀ.ਐੱਸ. ਵੱਲੋਂ ਖੋਲੇ ਬਰਾਈਟ ਸਮਾਈਲ ਡੈਂਟਲ ਐਂਡ ਫੇਸ਼ੀਅਲ ਅਸਥੈਟਿਕ ਕਲੀਨਿਕ ਦੀ ਵਧਾਈ ਦਿੱਤੀ ਤੇ ਉਨ੍ਹਾਂ ਦੀ ਚੰਗੇਰੀ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਡਾਕਟਰ ਸੁਖਪਾਲ ਵੀਰ ਸਿੰਘ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ, ਗਿਆਨੀ ਸਤਪਾਲ ਸਿੰਘ, ਗਿਆਨੀ ਸਤਪਾਲ ਸਿੰਘ, ਸਾਬਕਾ ਡੀ.ਐੱਸ.ਪੀ. ਰਾਮ ਜੀ ਦਾਸ, ਤਰਲੋਕ ਸਿੰਘ, ਇੰਸਪੈਕਟਰ ਸੋਢੀ ਸਿੰਘ, ਰਮਨਦੀਪ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਪ੍ਰਭਨੂਰ ਕੌਰ, ਭੁਪਿੰਦਰ ਸਿੰਘ ਬੋਦਲ, ਮਨਦੀਪ ਸਿੰਘ, ਕੁਲਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |