24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ ਸਟੇਟ ਕਰਮਚਾਰੀ ਮਜ਼ਦੂਰ ਦਲ ਨਾਲ ਸਬੰਧਿਤ ਪ੍ਰਧਾਨ ਦੀ ਹੋਈ ਚੋਣ

Ad Position 21
No active advertisement
ਅਜੀਤ ਡੈਸਕ 10-03-2026
ਗੁਰਦਾਸਪੁਰ, 9 ਮਾਰਚ (ਅਸ਼ੋਕ ਸ਼ਰਮਾ)- ਪੰਜਾਬ ਸਟੇਟ ਕਰਮਚਾਰੀ ਮਜ਼ਦੂਰ ਦਲ ਨਾਲ ਸਬੰਧਿਤ ਆਗੂਆਂ ਦੀ ਮੀਟਿੰਗ ਪੰਜਾਬ ਪ੍ਰਧਾਨ ਹਰੀ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਇੰਜੀ: ਸੁਖਦੇਵ ਸਿੰਘ ਰਿਆੜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮਜ਼ਦੂਰ ਦਲ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿਚ ਮੰਗਾ ਸੋਹਲ ਨੰੂ ਸਰਵਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰੀ ਜ਼ਿਲ੍ਹਾ ਪ੍ਰਧਾਨ ਨੰੂ ਦਿੱਤੇ ਗਏ | ਇਸ ਮੌਕੇ ਆਗੂਆਂ ਨੇ ਪੰਜਾਬ ਅੰਦਰ ਵੱਧ ਰਹੀ ਮਹਿੰਗਾਈ 'ਤੇ ਚਿੰਤਾ ਪ੍ਰਗਟ ਕੀਤੀ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੋਜ਼ਮਰ੍ਹਾ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਵੱਧ ਰਹੀ ਮਹਿੰਗਾਈ ਨੰੂ ਧਿਆਨ ਵਿਚ ਰੱਖਦੇ ਹੋਏ ਸਮੇਂ ਸਿਰ ਡੀਪੂਆਂ 'ਤੇ ਰਾਸ਼ਨ ਭੇਜ ਕੇ ਗ਼ਰੀਬ ਲੋਕਾਂ ਨੰੂ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਡੋਰੀ ਮਹੰਤਾਂ ਦੇ ਜੇ.ਈ. 'ਤੇ ਅਣਪਛਾਤਿਆਂ ਵਲੋਂ ਜਾਨਲੇਵਾ ਹਮਲਾ ਅਗਲੀ ਖ਼ਬਰ ਦਸੂਹਾ ਵਿਖੇ ਬਰਾਈਟ ਸਮਾਇਲ ਡੈਂਟਲ ਕਲੀਨਿਕ ਦਾ ਉਦਘਾਟਨ
Ad Position 24