24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਡੋਰੀ ਮਹੰਤਾਂ ਦੇ ਜੇ.ਈ. 'ਤੇ ਅਣਪਛਾਤਿਆਂ ਵਲੋਂ ਜਾਨਲੇਵਾ ਹਮਲਾ

Ad Position 21
No active advertisement
ਅਜੀਤ ਡੈਸਕ 10-03-2026
ਜੇ.ਈ. ਠਾਕਰ ਬਲਵੀਰ ਸਿੰਘ


ਗੁਰਦਾਸਪੁਰ, 9 ਮਾਰਚ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੀ ਸਬ ਡਵੀਜ਼ਨ ਪਾਵਰਕਾਮ ਪੰਡੋਰੀ ਮਹੰਤਾਂ ਦੇ ਜੇ.ਈ. 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਜੇ.ਈ. ਠਾਕੁਰ ਬਲਵੀਰ ਸਿੰਘ ਵਾਸੀ ਸਧਾਣਾ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਡਿਊਟੀ 'ਤੇ ਪੰਡੋਰੀ ਮਹੰਤਾਂ ਨੂੰ ਜਾ ਰਿਹਾ ਸੀ ਤੇ ਪਿੰਡ ਤੋਂ ਕੁਝ ਦੂਰ ਪੁਲੀ ਉੱਤੇ ਇਕ ਵਿਅਕਤੀ ਨੇ ਰੋਕਿਆ ਤੇ ਬਾਕੀ ਚਾਰ ਅਣਪਛਾਤੇ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਸਿਰ ਅਤੇ ਬਾਂਹਾਂ 'ਤੇ ਕਾਫੀ ਸੱਟਾਂ ਲੱਗੀਆਂ | ਲੋਕਾਂ ਨੇ ਉਸ ਨੂੰ ਇਕ ਨਿੱਜੀ ਡਾਕਟਰ ਕੋਲ ਪਹੁੰਚਾਇਆ | ਮਲ੍ਹਮ ਪੱਟੀ ਕਰਨ ਤੋਂ ਬਾਅਦ ਮੁਲਾਜ਼ਮ ਸਾਥੀਆਂ ਨਾਲ ਥਾਣਾ ਪੁਰਾਣਾ ਵਿਖੇ ਸ਼ਿਕਾਇਤ ਦੇ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਚ ਚਾਰ ਵਿਅਕਤੀ ਸ਼ਾਮਿਲ ਹਨ | ਪੰਡੋਰੀ ਮਹੰਤਾਂ ਦੀ ਯੂਨੀਅਨ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਜੇ.ਈ. 'ਤੇ ਹਮਲਾ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਇਨਸਾਫ਼ ਦਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਬਜਟ ਮੁਲਾਜ਼ਮਾਂ ਤੇ ਵਪਾਰੀ ਵਰਗ ਲਈ ਹਾਸੋ ਹੀਣਾ ਸਾਬਤ ਹੋਇਆ- ਲਾਡੀ ਅਗਲੀ ਖ਼ਬਰ ਪੰਜਾਬ ਸਟੇਟ ਕਰਮਚਾਰੀ ਮਜ਼ਦੂਰ ਦਲ ਨਾਲ ਸਬੰਧਿਤ ਪ੍ਰਧਾਨ ਦੀ ਹੋਈ ਚੋਣ
Ad Position 24