ਗੜ੍ਹਸ਼ੰਕਰ, 9 ਮਾਰਚ (ਧਾਲੀਵਾਲ)-ਆਯੂਰਵੈਦਿਕ ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਗੜ੍ਹਸ਼ੰਕਰ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਵੈਦ ਹਰਭਜ ਸਿੰਘ ਮੈਹਿਮੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੂੰ ਚੌਥੀ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਵੈਦ ਜੋਗਿੰਦਰ ਸਿੰਘ ਸਰਪ੍ਰਸਤ ਦੀ ਅਗਵਾਈ ਹੇਠ ਇਹ ਚੋਣ ਤਿੰਨ ਸਾਲ ਵਾਸਤੇ ਕੀਤੀ ਗਈ ਤੇ ਬਾਕੀ ਅਗਜ਼ੈਕਟਿਵ ਬਾਡੀ ਦੀ ਚੋਣ ਅਗਲੀ ਮੀਟਿੰਗ ਵਿਚ ਕਰਨ ਦਾ ਫੈਸਲਾ ਲਿਆ | ਮੀਟਿੰਗ ਵਿਚ ਹਾਜ਼ਰ ਵੈਦ ਸਾਹਿਬਾਨਾਂ ਨੇ ਵੈਦ ਹਰਭਜ ਸਿੰਘ ਮਹਿਮੀ ਨੂੰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ | ਵੈਦ ਹਰਭਜ ਸਿੰਘ ਮੈਹਿਮੀ ਨੇ ਐਸੋਸੀਏਸ਼ਨ ਵਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦੇ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਦੇ ਵੈਦ ਹਰਭਜਨ ਸਿੰਘ ਸਰਪੰਚ, ਵੈਦ ਰਾਮ ਲਾਲ ਸਰਪੰਚ, ਵੈਦ ਮਹਿੰਦਰ ਪਾਲ, ਵੈਦ ਕ੍ਰਿਸ਼ਨ ਬੱਧਣ, ਵੈਦ ਮਨਪ੍ਰੀਤ ਸੂਦ, ਵੈਦ ਸੁਰੇਸ਼ ਵਿਜ, ਵੈਦ ਬਲਵਿੰਦਰ ਸਿੰਘ, ਵੈਦ ਜੋਗਿੰਦਰ ਸਿੰਘ, ਵੈਦ ਨਿਰਮਲ ਰਾਮ, ਵੈਦ ਉਂਕਾਰ ਨਾਥ, ਵੈਦ ਰਾਮ ਲਾਲ ਕਟਾਰੀਆ, ਵੈਦ ਪਰਮਿੰਦਰ ਸਿੰਘ, ਵੈਦ ਨਿਰਮਲ ਬੰਗਾ, ਵੈਦ ਅਸ਼ੋਕ ਕੁਮਾਰ, ਵੈਦ ਰਾਮ ਆਸਰਾ ਆਦਿ ਹਾਜ਼ਰ ਹੋਏ |