26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਡਾ. ਇਸ਼ਾਂਕ ਨੇ ਬਾਹੋਵਾਲ 'ਚ ਸੜਕਾਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 10-03-2026
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਪਿੰਡ ਬਾਹੋਵਾਲ ਦਾ ਦੌਰਾ ਕਰਕੇ ਇਲਾਕੇ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਸੜਕ ਪ੍ਰੋਜੈਕਟਾਂ ਦੇ ਨਿਰਮਾਣ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਇਸ ਮੌਕੇ ਉਨ੍ਹਾਂ ਨੇ ਬਾਹੋਵਾਲ ਤੋਂ ਬਾਬਾ ਜੱਖਜੀ ਤੱਕ ਬਣ ਰਹੀ ਨਵੀਂ ਲਿੰਕ ਸੜਕ ਦੇ ਨਿਰਮਾਣ ਕੰਮ ਦਾ ਮੁਆਇਨਾ ਕੀਤਾ | ਉਨ੍ਹਾਂ ਦੱਸਿਆ ਕਿ ਲਗਪਗ 2.2 ਕਿੱਲੋਮੀਟਰ ਲੰਬੀ ਇਹ ਸੜਕ 1.5 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਜੋ ਮਾਹਿਲਪੁਰ ਲਈ ਮਿੰਨੀ ਬਾਈਪਾਸ ਵਜੋਂ ਕੰਮ ਕਰੇਗੀ | ਇਸ ਪ੍ਰੋਜੈਕਟ ਤਹਿਤ ਕੰਕਰੀਟ ਕਾਜਵੇ ਦਾ ਨਿਰਮਾਣ ਵੀ ਕੀਤਾ ਜਾਵੇਗਾ | ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਬਾਹੋਵਾਲ ਤੋਂ ਖੇਤੀ ਭਵਨ ਤੱਕ 1.5 ਕਿੱਲੋਮੀਟਰ ਨਵੀਂ ਲਿੰਕ ਸੜਕ ਲਈ 1.20 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ | ਇਸ ਤੋਂ ਇਲਾਵਾ ਬਾਹੋਵਾਲ–ਬਾੜੀਆਂ ਸੜਕ ਦੇ 10 ਕਿੱਲੋਮੀਟਰ ਹਿੱਸੇ ਨੂੰ ਚੌੜਾ ਕਰਨ ਲਈ 8 ਕਰੋੜ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਖੇਤਰ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸੁਵਿਧਾ ਮਿਲੇਗੀ | ਇਸ ਮੌਕੇ ਸਰਪੰਚ ਠੇਕੇਦਾਰ ਹਰਦੀਪ ਸਿੰਘ, ਪੰਚ ਮਮਤਾ ਦੇਵੀ, ਪੰਚ ਕਸਤੂਰੀ ਰਾਮ, ਪੰਚ ਬਲਵੀਰ ਕੌਰ, ਪੰਚ ਵਿੱਕੀ, ਪੰਚ ਨਰਿੰਦਰ ਕੌਰ, ਅਨਮੋਲ ਸਿੰਘ ਬੈਂਸ, ਰਣਵੀਰ ਸਿੰਘ, ਦਵਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਦਲਜੀਤ ਸਿੰਘ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਓਲੰਪਿਆਡ ਆਫ਼ ਮੈਥੇਮੈਟਿਕਸ 'ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ ਅਗਲੀ ਖ਼ਬਰ ਸਰਕਾਰ ਦਾ ਬਜਟ ਔਰਤਾਂ ਦੇ ਸਨਮਾਨ ਤੇ ਪੰਜਾਬ ਦੇ ਸਮੁੱਚੇ ਵਿਕਾਸ ਨੂੰ ਸਮਰਪਿਤ- ਕਰਮਜੀਤ ਕੌਰ
Ad Position 24