26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਓਲੰਪਿਆਡ ਆਫ਼ ਮੈਥੇਮੈਟਿਕਸ 'ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ

Ad Position 21
No active advertisement
ਅਜੀਤ ਡੈਸਕ 10-03-2026
ਅੱਡਾ ਸਰਾਂ, 9 ਮਾਰਚ (ਮਸੀਤੀ)-ਸਿਲਵਰ ਜ਼ੋਨ ਫਾਊਾਡੇਸ਼ਨ ਵਲੋਂ ਕਰਵਾਏ ਗਏ ਇੰਟਰਨੈਸ਼ਨਲ ਓਲੰਪਿਆਡ ਆਫ਼ ਮੈਥੇਮੈਟਿਕਸ ਦੇ ਨਤੀਜਿਆਂ ਵਿਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੁਕਾਬਲੇ ਵਿਚ ਪਹਿਲੀ ਕਲਾਸ ਦੇ ਹੋਣਹਾਰ ਵਿਦਿਆਰਥੀ ਨਿਮਿਤ ਟੰਡਨ, ਏਕਮਵੀਰ ਸਿੰਘ ਅਤੇ ਵਿਵਾਨ ਕੁਮਾਰ ਨੇ ਆਪਣੀ ਸ਼੍ਰੇਣੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਆਫ਼ ਐਕਸੀਲੈਂਸ ਹਾਸਲ ਕੀਤਾ ਅਤੇ ਤਿੰਨੇ ਹੀ ਓਲੰਪਿਆਡ ਟਾਪਰ ਰਹੇ | ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਪੂਜਾ ਪਟਿਆਲ ਨੇ ਦੱਸਿਆ ਕਿ ਦੂਜੀ ਕਲਾਸ ਦੀ ਹਸਰਤ ਕੌਰ ਨਰਵਾਲ ਅਤੇ ਚੌਥੀ ਕਲਾਸ ਦੇ ਮਨਤੇਜ ਜੀਤ ਸਿੰਘ ਅਤੇ ਜਪਸੀਰਤ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਆਫ਼ ਐਕਸੀਲੈਂਸ ਆਪਣੇ ਨਾਂਅ ਕੀਤਾ | ਉਨ੍ਹਾਂ ਨੇ ਦੱਸਿਆ ਕਿ ਪਹਿਲੀ ਕਲਾਸ ਦੀ ਗੁਰਸਿਮਰਨ ਕੌਰ ਅਤੇ ਦੂਜੀ ਕਲਾਸ ਦੀ ਸਰਗੁਨ ਕੌਰ ਨੇ ਆਪਣੀ ਯੋਗਤਾ ਦੇ ਬਲਬੂਤੇ ਸਿਲਵਰ ਮੈਡਲ ਆਫ਼ ਐਕਸੀਲੈਂਸ ਹਾਸਲ ਕੀਤਾ | ਇਸ ਤੋਂ ਇਲਾਵਾ ਪਹਿਲੀ ਕਲਾਸ ਦੀ ਹੇਜ਼ਲ ਕੌਰ ਅਤੇ ਦੂਜੀ ਕਲਾਸ ਦੀ ਦਿਲਸੀਰਤ ਕੌਰ ਨੇ ਵੀ ਤਾਂਬੇ ਦਾ ਮੈਡਲ ਆਫ਼ ਐਕਸੀਲੈਂਸ ਜਿੱਤ ਕੇ ਆਪਣੀ ਵੱਖਰੀ ਪਹਿਚਾਣ ਬਣਾਈ | ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਸਕੂਲ ਪ੍ਰਬੰਧਕਾਂ ਅਤੇ ਪਿ੍ੰਸੀਪਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ•ਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਵਨਿਤਾ ਬਲੌਰੀਆ, ਸੁਜਾਤਾ ਛਾਬੜਾ, ਸ਼ਿਵਾਨੀ ਅਤੇ ਅਮਨੀਤ ਸੈਨੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਡਾ. ਇਸ਼ਾਂਕ ਨੇ ਬਾਹੋਵਾਲ 'ਚ ਸੜਕਾਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Ad Position 24