ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ 'ਅਧਿਕਾਰ, ਨਿਆਂ, ਕਾਰਵਾਈ' ਵਿਸ਼ੇ ਤਹਿਤ ਕਈ ਗਤੀਵਿਧੀਆਂ ਕਰਵਾਈਆਂ, ਜਿਸ ਦਾ ਉਦੇਸ਼ ਅÏਰਤਾਂ ਦੇ ਅਧਿਕਾਰਾਂ, ਨਿਆਂ ਅਤੇ ਸਮਾਨਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਸਕੂਲ ਪਿ੍ੰਸੀਪਲ ਗਗਨਦੀਪ ਸਿੰਘ ਨੇ ਸਮਾਜਿਕ ਵਿਕਾਸ ਵਿਚ ਅÏਰਤਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਅÏਰਤਾਂ ਤੋਂ ਬਿਨਾਂ ਕਿਸੇ ਵੀ ਖੇਤਰ ਵਿਚ ਤਰੱਕੀ ਅਸੰਭਵ ਹੈ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਰਾਹੀਂ ਅÏਰਤਾਂ ਲਈ ਸਤਿਕਾਰ ਅਤੇ ਸਸ਼ਕਤੀਕਰਨ ਦਾ ਸੰਦੇਸ਼ ਦਿੱਤਾ |