27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ-2026 ਕਰਵਾਈ

Ad Position 21
No active advertisement
ਅਜੀਤ ਡੈਸਕ 10-03-2026
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)-ਫਿੱਟ ਬਾਈਕਰ ਕਲੱਬ ਵਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਪਲਾਸਟਿਕ ਮੁਕਤ ਹੁਸ਼ਿਆਰਪੁਰ ਦੇ ਸਲੋਗਨ ਤਹਿਤ ਕਰਵਾਈ ਗਈ ਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ 2026 ਸੰਪੰਨ ਹੋ ਗਈ, ਜਿਸ ਵਿਚ 7 ਰਾਜਾਂ ਦੇ 171 ਸਾਈਕਲਿਸਟਾਂ ਨੇ ਭਾਗ ਲਿਆ | ਸਵੇਰੇ ਸਚਦੇਵਾ ਸਟਾਕਸ ਦੇ ਮੁੱਖ ਦਫ਼ਤਰ ਤੋਂ ਸ਼ੁਰੂ ਕੀਤੀ ਗਈ ਇਸ ਸਾਈਕਲੋਥਾਨ ਨੂੰ ਹਰੀ ਝੰਡੀ ਏ.ਡੀ.ਸੀ. ਓਈਸ਼ੀ ਮੰਡਲ ਅਤੇ ਅਕਸ਼ੇ ਸਾਗਵਾਨ ਡਾਇਰੈਕਟਰ ਸੋਨਾਲੀਕਾ ਗਰੁੱਪ ਵਲੋਂ ਵਿਖਾ ਕੇ ਰਵਾਨਾ ਕੀਤਾ ਗਿਆ | ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਚਦੇਵਾ ਨੇ ਦੱਸਿਆ ਕਿ 100 ਕਿੱਲੋਮੀਟਰ ਦੀ ਇਸ ਸਾਈਕਲੋਥਾਨ ਵਿਚ 14 ਤੋਂ ਲੈ ਕੇ 85 ਸਾਲ ਤੱਕ ਦੇ ਸਾਈਕਲਿਸਟਾਂ ਨੇ ਭਾਗ ਲਿਆ ਅਤੇ ਇਹ ਸਾਈਕਲੋਥਾਨ ਹੁਸ਼ਿਆਰਪੁਰ ਤੋਂ ਦਸੂਹਾ, ਉੱਚੀ ਬੱਸੀ ਤੋਂ ਵਾਪਸ ਆ ਕੇ ਸਚਦੇਵਾ ਸਟਾਕਸ ਦੇ ਮੁੱਖ ਦਫ਼ਤਰ ਵਿਚ ਸੰਪੰਨ ਹੋਈ | ਇਸ ਮੌਕੇ ਮੁੱਖ ਮਹਿਮਾਨ ਓਈਸ਼ੀ ਮੰਡਲ ਤੇ ਅਕਸ਼ੇ ਸਾਗਵਾਨ ਨੇ ਕਿਹਾ ਕਿ ਫਿੱਟ ਬਾਈਕਰ ਕਲੱਬ ਵਲੋਂ ਕਰਵਾਈ ਜਾ ਰਹੀ ਇਹ ਸਾਈਕਲੋਥਾਨ ਜਿੱਥੇ ਤੰਦਰੁਸਤ ਰਹਿਣ ਦਾ ਸੁਨੇਹਾ ਦਿੰਦੀ ਹੈ ਉੱਥੇ ਹੀ ਨਸ਼ਿਆਂ ਤੇ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ | ਇਸ ਮੌਕੇ ਪਰਮਜੀਤ ਸਚਦੇਵਾ ਨੇ ਦੱਸਿਆ ਕਿ ਸਾਈਕਲੋਥਾਨ ਨਾਲ ਜੋ ਵੀ ਰਜਿਸਟਰੇਸ਼ਨ ਫ਼ੀਸ ਇਕੱਠੀ ਹੋਈ ਉਹ ਸਾਰੀ ਜੇ. ਐੱਸ. ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ ਦਾਨ ਕੀਤੀ ਗਈ ਹੈ | ਸਾਈਕਲੋਥਾਨ ਦੀ ਸ਼ੁਰੂਆਤ ਮੌਕੇ ਸਕੂਲ ਦੇ ਸਪੈਸ਼ਲ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਕਲੱਬ ਮੈਂਬਰ ਗੁਰਮੇਲ ਸਿੰਘ, ਰੋਹਿਤ ਬੱਸੀ, ਉੱਤਮ ਸਿੰਘ ਸਾਬੀ, ਮੁਨੀਰ ਨਾਜ਼ਰ, ਰਮਨਦੀਪ ਬੋਪਾਰਾਏ, ਦੌਲਤ ਸਿੰਘ, ਦਲਵੀਰ ਸਿੰਘ ਰੇਹਸੀ, ਤਰਲੋਚਨ ਸਿੰਘ, ਉਕਾਂਰ ਸਿੰਘ, ਅਮਰਿੰਦਰ ਸੈਣੀ ਆਦਿ ਵੀ ਮੌਜੂਦ ਰਹੇ | ਇਸ ਸਾਈਕਲੋਥਾਨ 'ਚ ਮਹਿਲਾ ਸਾਈਕਲਿਸਟਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਮੁੱਖ ਮਹਿਮਾਨ ਓਈਸ਼ੀ ਮੰਡਲ ਤੇ ਅਕਸ਼ੇ ਨਾਗਪਾਲ ਵਲੋਂ ਸਨਮਾਨਿਤ ਵੀ ਕੀਤਾ ਗਿਆ | ਪਰਮਜੀਤ ਸਚਦੇਵਾ ਨੇ ਦੱਸਿਆ ਕਿ ਸਾਈਕਲਿਸਟਾਂ ਦਾ ਦਸੂਹਾ ਵਿਖੇ ਵਿਧਾਇਕ ਕਰਮਵੀਰ ਘੁੰਮਣ ਦੀ ਟੀਮ ਵੱਲੋਂ ਸਵਾਗਤ ਕੀਤਾ ਗਿਆ | ਉਨ੍ਹਾਂ ਨਾਲ ਹੀ ਐੱਸ. ਐੱਸ. ਪੀ. ਸੰਦੀਪ ਮਲਿਕ ਦਾ ਧੰਨਵਾਦ ਕੀਤਾ | ਇਸ ਮੌਕੇ ਸਾਈਕਲਿਸਟ ਡਾ. ਪਵਨ ਢੀਂਗਰਾ ਲੁਧਿਆਣਾ, ਮੇਘਾ ਜੈਨ ਲੁਧਿਆਣਾ ਅਤੇ ਰੁਪੇਸ਼ ਕੁਮਾਰ ਬਾਲੀ ਨੂੰ ਫਿੱਟ ਬਾਈਕਰ ਕਲੱਬ ਵਲੋਂ
Ad Position 22
No active advertisement
ਪਿਛਲੀ ਖ਼ਬਰ ਮੰਨਣਹਾਨਾ 'ਚ ਦੋਹਰੇ ਅੰਤਰਰਾਸ਼ਟਰੀ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ 11 ਤੋਂ ਅਗਲੀ ਖ਼ਬਰ ਮੋਹਾਂ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ
Ad Position 24