ਕੋਟਫ਼ਤੂਹੀ, 9 ਮਾਰਚ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਦੋਹਰੇ 40ਵੇਂ ਗੱਭਰੂਆਂ ਦੇ ਅਤੇ 28ਵੇਂ ਮੁਟਿਆਰਾਂ ਦੇ ਅੰਤਰਰਾਸ਼ਟਰੀ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ 11 ਤੋਂ 13 ਮਾਰਚ ਤੱਕ ਕਰਵਾਏ ਜਾ ਰਹੇ ਹਨ | ਇਸ ਸੰਬੰਧ ਵਿਚ ਇੱਕ ਮੀਟਿੰਗ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਈ, ਜਿਸ ਵਿਚ ਅਵਤਾਰ ਸਿੰਘ ਗਿੱਲ, ਰਣਵੀਰ ਸਿੰਘ ਨਾਗਰਾ ਯੂ. ਐੱਸ. ਏ, ਕਸ਼ਮੀਰ ਸਿੰਘ ਅਟਵਾਲ ਯੂ. ਕੇ, ਰਾਣਾ ਗਿੱਲ ਯੂ. ਐੱਸ. ਏ., ਮਨਜਿੰਦਰ ਸਿੰਘ ਸਹੋਤਾ ਯੂ. ਐੱਸ. ਏ, ਭੁਪਿੰਦਰ ਸਿੰਘ ਲੁਧਿਆਣਾ, ਕੋਚ ਪੀ. ਆਰ ਸੋਂਧੀ, ਮਨਿੰਦਰਜੀਤ ਸਿੰਘ ਨਾਗਰਾ, ਨਿਰਮਲ ਸਿੰਘ ਝੂਟੀ ਯੂ. ਐੱਸ. ਏ, ਗੋਲਡੀ ਰਾਣਾ, ਸੰਦੀਪ ਸੈਂਡੀ, ਪਰਮਜੀਤ ਸਿੰਘ ਰੱਕੜ, ਪਿ੍ੰਸੀਪਲ ਬਲਵੀਰ ਸਿੰਘ ਚੇਲਾ, ਰਛਪਾਲ ਕਲੇਰ ਆਦਿ ਨੇ ਦੱਸਿਆ ਕਿ ਇਹ ਕੁਸ਼ਤੀ ਮੁਕਾਬਲੇ ਅੰਤਰ ਰਾਸ਼ਟਰੀ ਨਿਯਮਾਂ ਅਨੁਸਾਰ ਹੋਣਗੇ | ਪਹਿਲਵਾਨਾ ਦੇ ਵਜ਼ਨ 11 ਮਾਰਚ ਨੂੰ ਹੋਣਗੇ, 12 'ਤੇ 13 ਮਾਰਚ ਨੂੰ ਕੁਸ਼ਤੀਆਂ ਹੋਣਗੀਆਂ, ਜਿਸ ਵਿਚ ਗੱਭਰੂਆਂ ਦੇ 90 ਕਿੱਲੋ ਭਾਰ ਵਰਗ ਦੇ ਭਾਰਤ ਕੇਸਰੀ ਟਾਈਟਲ ਲਈ ਇਨਾਮ 1,71,000 ਹਜ਼ਾਰ 'ਤੇ ਮੁਟਿਆਰਾਂ ਦੇ ਭਾਰਤ ਕੇਸਰੀ ਕੁਸ਼ਤੀ ਟਾਈਟਲ ਲਈ 61000 ਰੁਪਏ ਲਈ ਪਹਿਲਵਾਨ ਆਪਣੀ ਜ਼ੋਰ ਅਜ਼ਮਾਈ ਕਰਨਗੇ, ਇਸ ਤੋਂ ਇਲਾਵਾ ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ +85 ਕਿੱਲੋ ਭਾਰ ਵਰਗ ਦੇ ਭਾਰਤ ਕੁਮਾਰ ਟਾਈਟਲ ਲਈ, +60 ਕਿੱਲੋ ਭਾਰ ਵਰਗ ਦੇ ਭਾਰਤ ਕੁਮਾਰੀ ਟਾਈਟਲ, 90 ਕਿੱਲੋ ਭਾਰ ਵਰਗ ਦੇ ਸ਼ੇਰੇ ਹਿੰਦ ਟਾਈਟਲ, 75 ਕਿੱਲੋ ਆਫ਼ਤਾਬ ਹਿੰਦ ਟਾਈਟਲ, 65 ਕਿੱਲੋ ਭਾਰ ਵਰਗ ਦੇ ਸਿਤਾਰੇ ਹਿੰਦ ਟਾਈਟਲ, ਲੜਕੇ ਪੰਜਾਬ ਕੁਮਾਰ, ਲੜਕੀਆਂ ਪੰਜਾਬ ਕੁਮਾਰੀ ਆਦਿ ਟਾਈਟਲਾਂ ਲਈ ਪਹਿਲਵਾਨ ਆਪਣੇ ਜੌਹਰ ਵਿਖਾਉਣਗੇ |