28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 10-03-2026

ਟਾਂਡਾ ਉੜਮੁੜ, 9 ਮਾਰਚ (ਭਗਵਾਨ ਸਿੰਘ ਸੈਣੀ, ਕੁਲਬੀਰ ਸਿੰਘ ਗੁਰਾਇਆ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਟਾਂਡਾ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਮੀਟਿੰਗ ਦੌਰਾਨ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਸਮੁੱਚੀ ਮੀਟਿੰਗ ਵਿਚ ਸ਼ਾਮਿਲ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਇਕਸੁਰ ਹੋ ਕੇ ਮੰਗ ਕੀਤੀ ਗਈ ਕਿ ਮਨਜੀਤ ਸਿੰਘ ਦਸੂਹਾ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਦਸੂਹਾ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਉਹ ਹਮੇਸ਼ਾ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮ ਰਹੇ ਹਨ | ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੂੰ ਜ਼ਿਲ੍ਹੇ ਵਿਚ ਹੋਰ ਮਜ਼ਬੂਤੀ ਮਿਲੇਗੀ | ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਖੜ੍ਹਾ ਹੈ ਅਤੇ ਲੋਕ ਅਕਾਲ ਤਖ਼ਤ ਤੋਂ ਭਗੌੜੇ ਹੋਏ ਆਗੂਆਂ ਨੂੰ ਮੂੰਹ ਨਹੀਂ ਲਗਾਉਣਗੇ | ਉਨ੍ਹਾਂ ਕਿਹਾ ਕਿ ਪੁਨਰ ਸੁਰਜੀਤ ਅਕਾਲੀ ਦਲ ਨੂੰ ਮਜਬੂਰ ਕੀਤਾ ਜਾਵੇਗਾ ਅਤੇ ਉਹ ਆਉਣ ਵਾਲੀਆਂ ਅੱੈਸ.ਜੀ.ਪੀ.ਸੀ. ਦੀਆਂ ਚੋਣਾਂ ਵਿਚ ਮਜ਼ਬੂਤੀ ਨਾਲ ਹਿੱਸਾ ਲੈਣਗੇ | ਮੀਟਿੰਗ ਦੌਰਾਨ ਪਾਰਟੀ ਦੇ ਸੰਗਠਨਕ ਮਸਲਿਆਂ 'ਤੇ ਵੀ ਚਰਚਾ ਕੀਤੀ ਗਈ ਅਤੇ ਵਰਕਰਾਂ ਨੂੰ ਇੱਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ, ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ, ਮਨਜੀਤ ਸਿੰਘ ਦਸੂਹਾ, ਕੁਲਵਿੰਦਰ ਸਿੰਘ ਜੰਡਾ, ਸੁਖਵਿੰਦਰ ਸਿੰਘ ਮੂਨਕ, ਸੁੱਚਾ ਸਿੰਘ ਛੋਟੇਪੁਰ, ਹਰਬੰਸ ਸਿੰਘ, ਤਰਸੇਮ ਸਿੰਘ ਜਸੋਵਾਲ, ਹਰਜੀਤ ਕੌਰ ਤਲਵੰਡੀ, ਜਰਨੈਲ ਸਿੰਘ ਗੜਦੀਵਾਲਾ, ਡਾਕਟਰ ਜਸਵੰਤ ਸਿੰਘ, ਗੁਰਦੇਵ ਸਿੰਘ ਜੀਆ ਨੱਥਾ, ਬਲਜੀਤ ਸਿੰਘ ਕਾਨੂੰਗੋ, ਅਮਰਜੀਤ ਸਿੰਘ ਚੱਕ ਲਾਧੀਆਂ, ਤਰਸੇਮ ਸਿੰਘ ਜਸੋਵਾਲ, ਨਿਰਮਲ ਸਿੰਘ ਮੁਕੇਰੀਆਂ, ਮਨੀ ਸਿੰਘ ਕਲੋਆ, ਕਰਤਾਰ ਸਿੰਘ ਜਾਜਾ, ਸਰਪੰਚ ਪਿ੍ਥੀ ਸਿੰਘ, ਕੁਲਵੰਤ ਸਿੰਘ ਜੌਹਲ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ, ਪੂਰਨ ਸਿੰਘ ਸਕਰਾਲਾ, ਸੁਖਜਿੰਦਰ ਸਿੰਘ, ਸੁਖਬੀਰ ਕਾਕਾ, ਸਾਬਕਾ ਸਰਪੰਚ ਤੀਰਥ ਸਿੰਘ, ਸਰਪੰਚ ਮੋਹਣ ਸਿੰਘ, ਜਰਨੈਲ ਸਿੰਘ, ਅਸ਼ੋਕ ਜਾਜਾ ਤੇ ਹੋਰ ਅਹੁਦੇਦਾਰ ਅਤੇ ਪਾਰਟੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਖ਼ੁਸ਼ੀ ਦਾ ਮਾਹੌਲ ਅਗਲੀ ਖ਼ਬਰ ਜਨੇਤਪੁਰ ਰੇਲਵੇ ਅੰਡਰਪਾਥ ਨੇੜੇ ਇਕ ਵਿਅਕਤੀ ਦੀ ਲਾਸ਼ ਮਿਲੀ <br/>
Ad Position 24