ਗੜ੍ਹਸ਼ੰਕਰ, 10 ਮਾਰਚ (ਧਾਲੀਵਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਪੰਜਾਬ ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕਾਮ ਤੇ ਕੰਟਰੈਕਟ ਵਰਕਰ ਯੂਨੀਅਨ ਦੇ ਸੱਦੇ 'ਤੇ ਬਿਜਲੀ ਬਿੱਲ 2025 ਦੇ ਵਿਰੋਧ ਵਿਚ ਮੰਡਲ ਦਫ਼ਤਰ ਗੜ੍ਹਸ਼ੰਕਰ ਵਿਖੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕੀਤੀ ਗੇਟ ਰੈਲੀ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਟੀ.ਐੱਸ.ਯੂ. ਹਰਜੀਤ ਸਿੰਘ ਨੇ ਕੀਤੀ | ਸਟੇਜ ਦੀ ਕਾਰਵਾਈ ਟੀ.ਐੱਸ.ਯੂ. ਸਾਥੀ ਅਮਰੀਕ ਸਿੰਘ ਸਹੋਤਾ ਜੇ.ਈ. ਵਲੋਂ ਨਿਭਾਈ ਗਈ | ਬਿਜਲੀ ਬਿੱਲ 2025 ਦੇ ਲਾਗੂ ਹੋਣ 'ਤੇ ਮੁਲਾਜ਼ਮਾਂ ਅਤੇ ਖਪਤਕਾਰਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੱਖ-ਵੱਖ ਬੁਲਾਰੇ ਸਾਥੀਆਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ ਬੁਲਾਰੇ ਹਰਜਿੰਦਰ ਸਿੰਘ ਪ੍ਰਧਾਨ ਟੀ.ਐੱਸ.ਯੂ. ਉਪ ਮੰਡਲ ਸ਼ਹਿਰੀ ਗੜ੍ਹਸ਼ੰਕਰ, ਮੰਡਲ ਕੈਸ਼ੀਅਰ ਸਚਿਨ ਕਪੂਰ, ਸੁਖਵਿੰਦਰ ਕੁਮਾਰ ਹਲਕਾ ਸਹਾਇਕ, ਕਮਲ ਕਿਸ਼ੋਰ ਹਲਕਾ ਸਹਾਇਕ, ਅਮਿਤ ਕੁਮਾਰ ਜੇ.ਈ., ਗੁਰਕਮਲ ਸਿੰਘ, ਰਣਜੀਤ ਸਿੰਘ, ਦਿਗਵਿਜੈ ਸਿੰਘ, ਅਸ਼ਵਨੀ ਕੁਮਾਰ, ਲਖਵੀਰ ਸਿੰਘ ਸੀ.ਐੱਚ.ਬੀ. ਪ੍ਰਧਾਨ ਗੜ੍ਹਸ਼ੰਕਰ, ਬਲਜਿੰਦਰ ਸਿੰਘ ਸੀ.ਐੱਚ.ਬੀ. ਉਪ ਪ੍ਰਧਾਨ, ਸੰਦੀਪ ਕੁਮਾਰ ਨੇ ਮੰਗਾਂ ਨੂੰ ਲੈ ਕੇ ਵਿਚਾਰ ਰੱਖੇ |