ਮਾਹਿਲਪੁਰ, 10 ਮਾਰਚ (ਰਜਿੰਦਰ ਸਿੰਘ)-ਗੁਰੂ ਰਵਿਦਾਸ ਗੁਰਦੁਆਰਾ ਚੰਦੇਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਪੰਜ ਦਿਨਾਂ ਰਾਤਰੀ ਗੁਰਮਤਿ ਤੇ ਸੰਤ ਸਮਾਗਮ 'ਤੇ ਅੱਜ ਸਮਾਪਤੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨ ਮੌਕੇ ਵੱਖ ਵੱਖ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ, ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ, ਸੰਤ ਰਮੇਸ਼ ਦਾਸ ਸ਼ੇਰਪੁਰ ਕੱਲਰਾਂ, ਸੰਤ ਅਮਨਦੀਪ ਜੇਜੋਂ, ਸੰਤ ਸਤਨਾਮ ਦਾਸ ਮਹਿਦੂਦ ਵਲੋਂ ਗੁਰਬਾਣੀ ਕਥਾ ਵਿਚਾਰਾਂ ਨਾਲ ਸਾਂਝ ਪਾਉਂਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਡਾ. ਇਸ਼ਾਂਕ ਕੁਮਾਰ ਤੇ ਐੱਸ.ਐੱਮ.ਓ. ਡਾ.ਜਸਵੰਤ ਸਿੰਘ ਥਿੰਦ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਸੰਤ ਮਹਾਂਪੁਰਸ਼ ਵਲੋਂ ਸਿੱਧ ਜੋਗੀ ਟਰੱਸਟ ਖ਼ਾਨਪੁਰ ਦੇ ਸਰਪ੍ਰਸਤ ਡਾ. ਜਸਵੰਤ ਸਿੰਘ ਥਿੰਦ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜੇਸ਼ ਕੁਮਾਰ, ਭਜਨ ਲਾਲ ਗ੍ਰਾਮ ਸੇਵਕ, ਰਜਨੀਸ਼ ਕੁਮਾਰ, ਅਮਰਜੀਤ ਸਿੰਘ, ਰਾਮ ਲੁਭਾਇਆ, ਠੇਕੇਦਾਰ ਭਜਨ ਲਾਲ, ਸੁਰਿੰਦਰ ਕੁਮਾਰ, ਥਾਣੇਦਾਰ ਮੋਹਣ ਲਾਲ, ਸੰਦੀਪ ਕੁਮਾਰ, ਸਰਬਜੀਤ ਸਿੰਘ, ਸਟੇਜ ਸੈਕਟਰੀ ਅਮਰਜੀਤ ਕੁਮਾਰ, ਮੋਹਿਤ ਕੁਮਾਰ ਪਿ੍ੰਸ, ਕਮਲ ਸਰਪੰਚ ਚੰਦੇਲੀ, ਸਤਪਾਲ ਮੇਸ਼ੀ, ਰੋਸ਼ਨ ਲਾਲ, ਜੁਗਿੰਦਰ ਸਿੰਘ ਬੈਂਸ, ਮਨੀ ਰਾਮ ਸਾਬਕਾ ਸਰਪੰਚ, ਜਸ਼ਨਪ੍ਰੀਤ ਸਿੰਘ, ਰਜਨੀਸ਼ ਕੁਮਾਰ, ਰੋਸ਼ਨ ਲਾਲ, ਮਾ. ਸੁਰਿੰਦਰ ਕੁਮਾਰ, ਮਾ. ਸ਼ਿੰਦਰਪਾਲ, ਜਸਵਿੰਦਰ ਸਿੰਘ ਜੱਸੀ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |