ਹਾਜੀਪੁਰ, 10 ਮਾਰਚ (ਜੋਗਿੰਦਰ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਹਾਜੀਪੁਰ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਸੇਵਾ ਕਰ ਰਹੀਆਂ 11 ਮਹਿਲਾਵਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਪ੍ਰਤੀ ਸਨਮਾਨਿਤ ਕੀਤਾ ਗਿਆ | ਇਹ ਪ੍ਰੋਗਰਾਮ ਗਊ ਚਿਕਿਤਸਾ ਸੇਵਾ ਸਦਨ ਵਿਖੇ ਕੀਤਾ ਗਿਆ ਜਿਸ ਦੀ ਪ੍ਰਬੰਧਕ ਕੈਪਟਨ ਵਿਜੇ ਰਾਣਾ, ਚੌਧਰੀ ਸੁਭਾਸ਼, ਕੈਪਟਨ ਕੁਲਵੀਰ ਰਾਣਾ ਅਤੇ ਪਵਨ ਸ਼ਰਮਾ ਵੱਲੋਂ ਕੀਤਾ ਗਿਆ | ਪ੍ਰੋਗਰਾਮ ਵਿਚ ਸੁਸ਼੍ਰੀ ਦੇਵਾ ਮਹਾਰਾਜ ਮੁਕੇਰੀਆਂ ਨੇ ਮਹਿਲਾ ਦਿਵਸ ਉੱਤੇ ਚਾਨਣਾ ਪਾਇਆ | ਸੁਆਮੀ ਬਿਕਰਮ ਦੇਵ ਨੇ ਗਊ ਸੇਵਾ ਦਾ ਮਹੱਤਵ ਦੱਸਿਆ | ਪੰਡਿਤ ਬਿ੍ਜ ਨੰਦਨ ਵਿਸਵਾ ਮਿੱਤਰ ਜੰਡਵਾਲ ਅਤੇ ਪੰਡਿਤ ਤੇਜ਼ਸਵੀ ਵਿਸ਼ਵਾ ਮਿੱਤਰ ਨੇ ਵਿਧੀ ਪੂਰਵਕ ਪੂਜਾ ਆਦਿ ਕਰਵਾਈ | ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਮੰਗਤ ਰਾਮ ਵਿਸ਼ਾਲ, ਪੈੱ੍ਰਸ ਸਕੱਤਰ ਸੁਦਰਸ਼ਨ ਵਸ਼ਿਸ਼ਟ, ਸੰਪਰਕ ਪ੍ਰਮੁੱਖ ਧਰਮ ਪਾਲ ਸ਼ਰਮਾ ਨੇ ਭਾਰਤ ਵਿਕਾਸ ਪਰਿਸ਼ਦ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ | ਪਰਿਸ਼ਦ ਦੀ ਵਰਿਸ਼ਟ ਮਹਿਲਾ ਮੈਂਬਰ ਬਿਮਲਾ ਮਹਿਤਾ, ਨਿਸ਼ਾ ਸ਼ਰਮਾ, ਸੰਤੋਸ਼ ਭਾਟੀਆ, ਅਲਕਾ ਰਾਣੀ, ਸਾਬਕਾ ਸਰਪੰਚ ਅਨੁ ਵਸ਼ਿਸ਼ਟ ਨੇ ਮਹਿਲਾ ਦਿਵਸ ਤੇ ਪੂਰਾ ਸਹਿਯੋਗ ਦਿੱਤਾ ਅਤੇ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਸਜਗ ਰਹਿਣ ਅਤੇ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਵੱਖ-ਵੱਖ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਸੁਸ਼੍ਰੀ ਦੇਵਾ ਮਹਾਰਾਜ ਮੁਕੇਰੀਆਂ, ਛਿੰਦੋ ਦੇਵਾ, ਪਰਮਲਾ ਦੇਵੀ ਘਗਵਾਲ, ਮਧੂ ਬਾਲਾ, ਮੀਨਾਕਸ਼ੀ ਰਾਣਾ, ਜਸਪਿੰਦਰ ਕੁਮਾਰੀ ਸ਼ਰਮਾ, ਸ਼ਨੂ ਰਾਣਾ, ਅਰੁਣਾ ਠਾਕੁਰ, ਐਡਵੋਕੇਟ ਬਿ੍ਜ ਵਾਲਾ ਮੁਕੇਰੀਆਂ, ਛਵੀ ਠਾਕੁਰ ਨੂੰ ਸਿਰੋਪਾਉ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਭਗਵਾਨ ਨੂੰ ਲਗਾਏ ਹੋਏ ਭੋਗ ਅਤੇ ਲੰਗਰ ਦੀ ਸੇਵਾ ਵਰਤਾਈ ਗਈ, ਜਿਸ ਵਿਚ ਕੈਪਟਨ ਬ੍ਰਹਮ ਦਾਸ ਘਗਵਾਲ ਅਤੇ ਠਾਕੁਰ ਬਿਕਰਮ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ |