ਗੜ੍ਹਦੀਵਾਲਾ, 11 ਮਾਰਚ (ਚੱਗਰ)-ਵਿਆਹ ਭਾਰਜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਪਿੰਡ ਮਿਰਜਾਪੁਰ-ਮੱਲ੍ਹੇਵਾਲ ਨਜ਼ਦੀਕ ਗੜ੍ਹਦੀਵਾਲਾ ਵਿਖੇ 18 ਮਾਰਚ ਦਿਨ ਬੁੱਧਵਾਰ ਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਬਖ਼ਸ਼ੀਸ਼ ਸਿੰਘ ਡਡਿਆਣਾ ਕਲਾਂ ਨੇ ਦੱਸਿਆ ਕਿ 18 ਮਾਰਚ ਨੂੰ ਸਵੇਰੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਅਤੇ ਸ਼ਬਦ ਕੀਰਤਨ ਹੋਣਗੇ |