20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਢਾਬੇ ਦੀ ਪਾਰਕਿੰਗ 'ਚ ਖੜ੍ਹੀ ਥਾਰ ਗੱਡੀ ਦਾ ਸ਼ੀਸ਼ਾ ਤੋੜ ਕੇ ਕੀਤੀ ਚੋਰੀ

Ad Position 21
No active advertisement
ਅਜੀਤ ਡੈਸਕ 12-03-2026
ਕਾਠਗੜ੍ਹ, 11 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇਂ ਚੰਡੀਗੜ੍ਹ-ਫਗਵਾੜਾ ਉਤੇ ਪੈਂਦੇ ਪਿੰਡ ਸੁੱਧਾਮਾਜਰਾ ਕੋਲ ਸਥਿਤ ਸਾਹਿਬ ਢਾਬੇ 'ਤੇ ਦਿਨ-ਦਿਹਾੜੇ ਢਾਬੇ ਦੀ ਪਾਰਕਿੰਗ ਵਿਚ ਖੜ੍ਹੀ ਥਾਰ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਪਏ ਗਹਿਣਿਆਂ ਤੇ ਨਕਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਥਾਣਾ ਕਾਠਗੜ੍ਹ ਨੂੰ ਦਿੱਤੀ ਸ਼ਿਕਾਇਤ ਵਿਚ ਸਲਿੰਦਰ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਭੰਬੋਵਾਲ ਥਾਣਾ ਗੜ੍ਹਦੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਰਣਜੀਤ ਨਗਰ ਥਾਣਾ ਖਰੜ ਸਿਟੀ ਨੇ ਦੱਸਿਆ ਕਿ ਉਹ ਪਤਨੀ ਤੇ ਲੜਕੀ ਨਾਲ ਆਪਣੀ ਥਾਰ ਗੱਡੀ ਨੰਬਰ ਪੀ.ਬੀ 65 ਬੀ.ਕੇ 9494 ਵਿਚ ਸਵਾਰ ਹੋ ਕੇ ਆਪਣੇ ਪਿੰਡ ਤੋਂ ਖਰੜ ਨੂੰ ਜਾ ਰਹੇ ਸੀ ਕਿ ਬਲਾਚੌਰ-ਰੋਪੜ੍ਹ ਹਾਈਵੇ 'ਤੇ ਪੈਂਦੇ ਪਿੰਡ ਜੰਡੀ ਟੰਡੋਹ ਦੇ ਕੱਟ ਕੋਲ ਸਥਿਤ ਸਾਹਿਬ ਢਾਬੇ ਉੱਤੇ ਬਾਅਦ ਦੁਪਹਿਰ 3:20 ਵਜੇ ਦੇ ਕਰੀਬ ਉਹ ਖਾਣਾ ਖਾਣ ਲਈ ਰੁਕੇ ਅਤੇ ਗੱਡੀ ਨੂੰ ਲਾਕ ਕਰਕੇ ਢਾਬੇ ਦੇ ਅੰਦਰ ਚਲੇ ਗਏ, ਪਰ ਜਦੋਂ ਖਾਣਾ ਖਾ ਕੇ ਬਾਹਰ ਆਏ ਤਾਂ ਵੇਖਿਆ ਕਿ ਗੱਡੀ ਦੀ ਡਰਾਈਵਰ ਸਾਈਡ ਦੀ ਪਿਛਲੀ ਤਾਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਅੰਦਰ ਕੱਚ ਖਿਲਰਿਆ ਹੋਇਆ ਸੀ ਅਤੇ ਗੱਡੀ ਦੀ ਪਿਛਲੀ ਸੀਟ 'ਤੇ ਪਿਆ ਪਤਨੀ ਦਾ ਲੇਡੀ ਪਰਸ ਜਿਸ ਵਿਚ ਮੇਰੇ, ਪਤਨੀ ਅਤੇ ਬੇਟੀ ਦੇ 7-8 ਤੋਲੇ ਸੋਨੇ ਦੇ ਅਤੇ ਕੁੱਝ ਚਾਂਦੀ ਦੇ ਗਹਿਣੇ ਅਤੇ 3000 ਰੁਪਏ ਚੋਰੀ ਕੀਤੇ ਜਾ ਚੁੱਕੇ ਸਨ | ਜਦਕਿ ਗੱਡੀ ਵਿਚ ਪਏ ਲੈਪਟਾਪ ਨੂੰ ਵੀ ਖਿੱਚਣ ਦੀ ਕੋਸ਼ਸ਼ਿ ਕੀਤੀ ਗਈ ਪਰ ਚਾਰਜ ਲੱਗਿਆ ਹੋਣ ਕਰਕੇ ਉਹ ਖਿੱਚਿਆ ਨਹੀਂ ਜਾ ਸਕਿਆ | ਪੁਲਿਸ ਨੇ ਪੀੜਿਤ ਸਲਿੰਦਰ ਸਿੰਘ ਦੇ ਬਿਆਨਾਂ 'ਤੇ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ | ਸਾਹਿਬ ਢਾਬੇ ਉੱਤੇ ਹੋਈ ਚੋਰੀ ਸਬੰਧੀ ਜਦੋਂ ਗੱਡੀ ਦੇ ਮਾਲਕ ਸਲਿੰਦਰ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਕਿ ਚੋਰਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਅਤੇ ਚੋਰਾਂ ਖਿਲਾਫ਼ ਬਣਦੀ ਸਖਤ ਕਾਰਵਾਈ ਕੀਤੀ ਜਾਵੇ | ਜਦੋਂ ਉਕਤ ਮਾਮਲੇ ਸਬੰਧੀ ਥਾਣਾ ਕਾਠਗੜ੍ਹ ਦੀ ਐੱਸ.ਐੱਚ.ਓ. ਅਭਿਸ਼ੇਕ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਢਾਬੇ ਉੱਤੇ ਲੱਗੇ ਕੈਮਰਿਆਂ ਦੇ ਫੁਟੇਜ ਲਏ ਗਏ ਹਨ ਜਿਨ੍ਹਾਂ ਨੂੰ ਖੰਗਾਲਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਪੀ. ਡਬਲਿਊ. ਡੀ. ਵਰਕਰ ਯੂਨੀਅਨ ਵਲੋਂ ਧਰਨਾ ਅਗਲੀ ਖ਼ਬਰ ਵਿਆਹ ਭਾਰਜ ਗੋਤ ਦੇ ਜਠੇਰਿਆਂ ਦਾ ਮੇਲਾ 18 ਨੂੰ
Ad Position 24