28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਵਿਧਾਨ ਸਭਾ ਵੱਲ ਮਾਰਚ 'ਚ ਸ਼ਾਮਿਲ ਹੋਣ ਲਈ ਗੜ੍ਹਸ਼ੰਕਰ ਤੋਂ ਅਧਿਆਪਕਾਂ ਦਾ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 13-03-2026
ਗੜ੍ਹਸ਼ੰਕਰ, 12 ਮਾਰਚ (ਧਾਲੀਵਾਲ)-ਸੁਪਰੀਮ ਕੋਰਟ ਵਲੋਂ 1 ਸਤੰਬਰ 2025 ਦੇ ਦਿੱਤੇ ਫੈਸਲੇ ਤਹਿਤ 2010 ਤੋਂ ਪਹਿਲਾ ਅਧਿਆਪਕਾਂ ਨੂੰ ਸਰਵਿਸ ਵਿਚ ਬਣੇ ਰਹਿਣ ਲਈ ਤੇ ਪ੍ਰੋਮੋਸ਼ਨ ਲਈ ਟੈੱਟ ਦੀ ਜਬਰੀ ਠੋਸੀ ਸ਼ਰਤ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਆਨੰਦਪੁਰ ਸਾਹਿਬ ਰੈਲੀ ਤੋਂ ਬਾਅਦ ਸਿੱਖਿਆ ਮੰਤਰੀ ਨਾਲ ਹੋਈ ਗੱਲਬਾਤ ਦੌਰਾਨ ਅਿ ਧਆਪਕ ਜਥੇਬੰਦੀਆਂ ਨੂੰ ਠੋਸ ਭਰੋਸਾ ਨਾ ਦੇਣ 'ਤੇ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਸੱਦੇ ਤਹਿਤ ਗੜ੍ਹਸ਼ੰਕਰ ਦੇ ਅਧਿਆਪਕਾਂ ਵਲੋਂ ਡੀ.ਟੀ.ਐੱਫ. ਆਗੂ ਸੁਖਦੇਵ ਡਾਨਸੀਵਾਲ, ਵਿਨੇ ਕੁਮਾਰ, ਕਰਨੈਲ ਸਿੰਘ ਖਾਨਪੁਰ ਅਤੇ ਸਤਪਾਲ ਸਿੰਘ ਦੀ ਅਗਵਾਈ ਹੇਠ ਅਧਿਆਪਕ ਚੰਡੀਗੜ੍ਹ ਲਈ ਰਵਾਨਾ ਹੋਏ | ਇਸ ਮੌਕੇ ਅਧਿਆਪਰਕ ਆਗੂਆਂ ਮੁਕੇਸ਼ ਕੁਮਾਰ, ਸੋਮ ਨਾਥ, ਚੰਦਰ ਸ਼ੇਖਰ, ਭੁਪਿੰਦਰ ਸਿੰਘ, ਬਲਜੀਤ ਸਿੰਘ ਬੋੜਾ, ਅਸ਼ਵਨੀ ਕੁਮਾਰ ਰਾਣਾ, ਜਗਦੀਪ ਕੁਮਾਰ ਅਤੇ ਸੁਖਵਿੰਦਰ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਤਨਖ਼ਾਹਾਂ 'ਚ ਦੇਰੀ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ, ਸੰਘਰਸ਼ ਦੀ ਚੇਤਾਵਨੀ
Ad Position 24