28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 13-03-2026
ਕੋਟਫ਼ਤੂਹੀ, 12 ਮਾਰਚ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਪਿੰਡ ਠੁਆਣਾ ਦੇ ਕਰੀਬ ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਗਤੂਪੁਰ ਦਾ ਅਣਵਿਆਹਿਆ ਪਲਵਿੰਦਰ ਸਿੰਘ ਉਰਫ਼ ਕਾਲਾ (35) ਪੁੱਤਰ ਅਜੀਤ ਸਿੰਘ ਨਿਵਾਸੀ ਭਗਤੂਪੁਰ ਜੋ ਆਪਣੇ ਘਰ ਇਕੱਲਾ ਰਹਿੰਦਾ ਸੀ, ਉਹ ਸ਼ਰਾਬ ਪੀਣ ਦਾ ਆਦਿ ਸੀ, ਉਹ ਬੀਤੀ ਰਾਤ ਆਪਣੇ ਬੋਕਸਰ ਮੋਟਰਸਾਈਕਲ ਨੰਬਰ ਪੀ. ਬੀ. 08 ਏ. ਕਿਉ-0317 ਉੱਪਰ ਸ਼ਰਾਬੀ ਹਾਲਤ ਵਿਚ ਪਿੰਡੋਂ ਕਿੱਧਰੇ ਬਾਹਰ ਗਿਆ ਹੋਇਆ ਸੀ, ਜਿਸ ਦਾ ਪਿੰਡ ਠੁਆਣਾ ਦੇ ਮਾਤਾ ਚਿੰਤਪੁਰਨੀ ਮੰਦਿਰ ਦੇ ਕੋਲ ਆਵਾਰਾ ਗਊ ਨੂੰ ਬਚਾਉਂਦੇ ਹੋਏ ਐਕਸੀਡੈਂਟ ਹੋ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ, ਜਿਸ 'ਤੇ ਕੋਟਫ਼ਤੂਹੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਵਿਧਾਨ ਸਭਾ ਵੱਲ ਮਾਰਚ 'ਚ ਸ਼ਾਮਿਲ ਹੋਣ ਲਈ ਗੜ੍ਹਸ਼ੰਕਰ ਤੋਂ ਅਧਿਆਪਕਾਂ ਦਾ ਜਥਾ ਰਵਾਨਾ
Ad Position 24