28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੈਟਰੋਲੀਅਮ ਕੰਪਨੀਆਂ ਸਮੇਤ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਗੈਸ ਸਪਲਾਈ 'ਚ ਹੋਈ ਦੇਰੀ- ਧੀਮਾਨ

Ad Position 21
No active advertisement
ਅਜੀਤ ਡੈਸਕ 13-03-2026
ਹੁਸ਼ਿਆਰਪੁਰ, 12 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੈਟਰੋਲੀਅਮ ਕੰਪਨੀਆਂ ਸਮੇਤ ਕੇਂਦਰ ਤੇ ਸੂਬਾ ਸਰਕਾਰਾਂ ਦੀ ਘਟੀਆ ਕਾਰਗੁਜ਼ਾਰੀ ਕਾਰਨ ਵਪਾਰਕ ਵਰਤੋਂ ਵਾਲੇ 19 ਕਿੱਲੋ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਅਤੇ ਘਰੇਲੂ ਗੈਸ ਸਪਲਾਈ 14 ਕਿੱਲੋ 200 ਗ੍ਰਾਮ ਵਾਲੇ ਸਿਲੰਡਰਾਂ ਦੀ ਸਪਲਾਈ ਦੀ ਬੁਕਿੰਗ 25 ਦਿਨਾਂ ਕਰਨ ਅਤੇ ਬੁਕਿੰਗ ਸਮੇਂ ਕੰਪਨੀਆਂ ਦੇ ਸਰਬਰ ਡਾਊਨ ਰਹਿਣ ਤੇ ਸਰਕਾਰਾਂ ਵਲੋਂ ਗੈਸ ਸਿਲੰਡਰ ਰੂਲਜ਼-2004 ਅਤੇ ਐਕਸਪਲੋਸਿਵ ਐਕਟ-1908 ਪ੍ਰਤੀ ਅਵੇਸਲਾਪਣ ਧਾਰਨ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੁਖਰਾਜ ਸਿੰਘ ਨੇ ਗੈਸ ਸਿੰਲਡਰ ਸਿਰ ਉੱਤੇ ਚੁੱਕ ਕੇ ਪੈਟਰੋਲੀਅਮ ਕੰਪਨੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਅਤੇ ਗੈਸ ਸਪਲਾਈ ਵਿਚ ਦੇਰੀ ਕਾਰਨ ਨੁਕਸਾਨ ਹੋਣ ਦਾ ਹਰੇਕ ਖਪਤਕਾਰ ਨੂੰ ਮੁਆਵਜ਼ਾ ਦਿੱਤਾ ਜਾਣ ਬਣਦਾ ਹੈ | ਧੀਮਾਨ ਨੇ ਕਿਹਾ ਕਿ ਜਿੱਥੇ ਲੋਕਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ ਤੇ ਉਸ ਦੇ ਨਾਲ ਗੈਸ ਸਪਲਾਈ ਕਰਨ ਵਾਲੀਆਂ ਕਮਿਸ਼ਨ ਏਜੰਸੀਆਂ ਵਾਲਿਆਂ ਨੂੰ ਲੋਕਾਂ ਦੇ ਰੋਹ ਦਾ ਵੱਡਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਗੈਸ ਦਾ ਸਿਲੰਡਰ ਮਹਿੰਗਾ ਕਰਨ 'ਤੇ ਸਰਕਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਗੈਸ ਇਕ ਪ੍ਰਦੂਸ਼ਣ ਰਹਿਤ ਚੁੱਲੇ੍ਹ ਬਾਲਣ ਹੀ ਹੈ | ਧੀਮਾਨ ਨੇ ਕਿਹਾ ਕਿ ਅੱਜ ਘਰੇਲੂ ਅਤੇ ਵਪਾਰਕ ਕੰਮਾਂ ਵਾਲੇ ਗੈਸ ਸਿਲੰਡਰ ਦੇ ਭਾਰ ਅਤੇ ਕੀਮਤਾਂ 'ਚ ਅੰਤਰ ਹੋਣ ਕਾਰਨ ਇਸ ਦੀ ਕਾਲਾ-ਬਾਜ਼ਾਰੀ ਆਮ ਹੋ ਰਹੀ ਹੈ, ਜਿਸ ਲਈ ਸਰਕਾਰੀ ਨੀਤੀਆਂ ਜ਼ਿੰਮੇਵਾਰ ਹਨ | ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੈਸ ਦੀ ਸਪਲਾਈ ਨੂੰ ਦਰੁਸਤ ਕੀਤਾ ਜਾਵੇ ਅਤੇ ਸਾਰੀ ਤਰ੍ਹਾਂ ਦੀਆਂ ਸਬਸਿਡੀਆਂ ਦਾ ਡਰਾਮਾ ਬੰਦ ਕਰਕੇ ਗੈਸ ਸਿਲੰਡਰ ਦੀ ਕੀਮਤ 500 ਰੁ: ਪ੍ਰਤੀ ਸਿਲੰਡਰ ਕੀਤੀ ਜਾਵੇ ਅਤੇ 5 ਕਿੱਲੋ ਵਾਲੇ ਸਿਲੰਡਰ 'ਤੇ ਵਪਾਰਕ ਵਾਲਾ ਠੱਪਾ ਬੰਦ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਧਰਨੇ ਨੂੰ ਸਫਲ ਬਣਾਉਣ ਲਈ ਕਿਸਾਨ ਗੰਨਾ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24