01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਚੌਹਾਨ ਵਲੋਂ ਸਾਈਕਲ 'ਤੇ ਦੁਨੀਆ ਘੁੰਮਣ ਨਿਕਲੀ ਯਮਨਾ ਦਾ ਹੁਸ਼ਿਆਰਪੁਰ ਵਿਖੇ ਸਵਾਗਤ

Ad Position 21
No active advertisement
ਅਜੀਤ ਡੈਸਕ 29-03-2026
ਹੁਸ਼ਿਆਰਪੁਰ, 28 ਮਾਰਚ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਵਿਸ਼ਵ ਸ਼ਾਂਤੀ ਅਤੇ ਵਾਤਾਵਰਨ ਬਚਾਉਣ ਦਾ ਸੁਨੇਹਾ ਲੈ ਕੇ ਨੇਪਾਲ ਤੋਂ ਸਾਈਕਲ 'ਤੇ ਦੁਨੀਆ ਦੀ ਯਾਤਰਾ ਕਰਨ ਨਿਕਲੀ 35 ਸਾਲਾ ਯਮਨਾ ਢਕਾਲ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਅੰਤਰਰਾਸ਼ਟਰੀ ਸਾਈਕਲਿਸਟ ਤੇ ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਯਮੁਨਾ ਢਕਾਲ ਨੇ ਦੱਸਿਆ ਕਿ ਉਹ ਨੇਪਾਲ 'ਚ ਇਕ ਟੀ.ਵੀ. ਚੈਨਲ ਲਈ ਕੰਮ ਕਰਦੀ ਸੀ ਅਤੇ ਉਹ ਸੋਚਦੀ ਸੀ ਕਿ ਨੇਪਾਲ ਤੋਂ ਕੋਈ ਲੜਕੀ ਸਾਈਕਲ 'ਤੇ ਦੁਨੀਆਂ ਘੁੰਮਣ ਨਹੀਂ ਗਈ ਤੇ ਖ਼ੁਦ ਹੀ ਇਸ ਟੀਚੇ ਨੂੰ ਹਾਸਲ ਕਰਨ ਲਈ ਸਾਈਕਲ 'ਤੇ ਦੁਨੀਆਂ ਘੁੰਮਣ ਲਈ ਤੁਰ ਪਈ | ਉਸ ਨੇ ਦੱਸਿਆ ਕਿ ਨੇਪਾਲ ਤੋਂ ਸੁਨੈਲੀ ਬਾਰਡਰ ਲੰਘ ਕੇ ਗੋਰਖਪੁਰ, ਅਯੁੱਧਿਆ, ਲਖਨਊ, ਕਾਨਪੁਰ, ਆਗਰਾ, ਦਿੱਲੀ, ਕਰਨਾਲ, ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਅੰਮਿ੍ਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਹਗਾ ਬਾਰਡਰ ਤੋਂ ਹੁੰਦੀ ਹੋਈ ਉਹ ਹੁਸ਼ਿਆਰਪੁਰ ਪਹੁੰਚੀ | ਉਸ ਨੇ ਦੱਸਿਆ ਕਿ ਹੁਣ ਤੱਕ ਉਹ 1500 ਕਿੱਲੋਮੀਟਰ ਦੇ ਕਰੀਬ ਸਾਈਕਲਿੰਗ ਕਰ ਚੁੱਕੀ ਹੈ | ਉਸ ਨੇ ਦੱਸਿਆ ਕਿ ਯਾਤਰਾ ਦੌਰਾਨ ਈਰਾਨ, ਅਮਰੀਕਾ ਤੇ ਇਜ਼ਰਾਈਲ 'ਚ ਯੁੱਧ ਸ਼ੁਰੂ ਹੋ ਗਿਆ ਅਤੇ ਉਸ ਨੂੰ ਪਾਕਿਸਤਾਨ ਦਾ ਵੀਜ਼ਾ ਵੀ ਨਹੀਂ ਮਿਲਿਆ, ਜਿਸ ਦੇ ਚੱਲਦਿਆਂ ਉਸ ਨੇ ਭਾਰਤ ਘੁੰਮਣ ਦਾ ਹੀ ਪ੍ਰੋਗਰਾਮ ਬਣਾ ਲਿਆ ਤੇ ਫਿਰ ਵੀ ਵਾਪਸ ਨੇਪਾਲ ਪਰਤ ਜਾਵੇਗੀ ਅਤੇ ਹਾਲਾਤ ਠੀਕ ਹੋਣ 'ਤੇ ਉਹ ਮੁੜ ਵਿਸ਼ਵ ਯਾਤਰਾ ਲਈ ਰਵਾਨਾ ਹੋਵੇਗੀ | ਇਸ ਮੌਕੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਯਮਨਾ ਢਕਾਲ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਅਗਲੀ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਦੀਆਂ ਝੂਠੀਆਂ ਅਫ਼ਵਾਹਾਂ 'ਚ ਨਾ ਆਉਣ ਲੋਕ-ਸ਼ਰਮਾ ਅਗਲੀ ਖ਼ਬਰ ਅੰਤਰ-ਕਾਲਜ ਯੂਨੀਵਰਸਿਟੀ ਖੇਡ ਮੁਕਾਬਲਿਆਂ 'ਚ ਖ਼ਾਲਸਾ ਕਾਲਜ ਓਵਰ-ਆਲ ਚੈਂਪੀਅਨ
Ad Position 24